ਕੁਈਨਜ਼ਲੈਂਡ ਵਿੱਚ ਕਰੋਨਾ ਦੇ 6 ਨਵੇਂ ਮਾਮਲੇ ਦਰਜ, ਪਾਬੰਧੀਆਂ ਵਿੱਚ ਸਖ਼ਤੀ

ਪ੍ਰੀਮੀਅਰ ਐਨਸਟੇਸ਼ੀਆ ਪਾਲਾਸ਼ਾਈ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਵਿੱਚ ਕਰੋਨਾ ਦੇ 6 ਨਵੇਂ ਮਾਮਲੇ ਬੀਤੇ 24 ਘੰਟਿਆਂ ਦੌਰਾਨ ਦਰਜ ਹੋਏ ਹਨ ਅਤੇ ਜਨਤਕ ਭਲਾਈ ਨੂੰ ਦੇਖਦਿਆਂ ਹੋਇਆਂ ਬ੍ਰਿਸਬੇਨ ਦੇ ਕੁੱਝ ਹਿੱਸਿਆਂ (ਗੋਲਡ ਕੋਸਟ, ਮੋਰਟਨ ਬੇਅ, ਲੋਗਾਨ, ਟਾਊਨਜ਼ਵਿਲੇ ਅਤੇ ਪਾਮ ਆਈਲੈਂਡ) ਵਿੱਚ ਅੱਜ ਬਾਅਦ ਦੁਪਹਿਰ 4 ਵਜੇ ਤੋਂ ਕਰੋਨਾ ਤੋਂ ਬਚਾਉ ਤਹਿਤ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਸਖਤਾਈ ਅਗਲੇ 2 ਹਫ਼ਤਿਆਂ ਲਈ ਕੀਤੀ ਜਾ ਰਹੀ ਹੈ।
ਉਪਰੋਕਤ ਨਵੇਂ ਮਿਲੇ ਕਰੋਨਾ ਦੇ 6 ਮਾਮਲਿਆਂ ਵਿੱਚੋਂ 4 ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਖੇਤਰ ਵਾਲੇ ਏਵੀਏਸ਼ਨ ਸਿਖਲਾਈ ਵਾਲੇ ਸੈਂਟਰ ਤੋਂ ਮਿਲੇ ਕਰੋਨਾ ਮਾਮਲੇ ਨਾਲ ਜੁੜੇ ਹੋਏ ਹਨ।
ਨਿਜੀ ਘਰਾਂ ਆਦਿ ਵਿੱਚ ਲੋਕਾਂ ਵੀ ਆਵਾਜਾਈ 30 ਵਿਅਕਤੀਆਂ ਤੱਕ ਸੀਮਿਤ ਕੀਤੀ ਗਈ ਹੈ।
ਹੋਰਨਾਂ ਜਨਤਕ ਥਾਂਵਾਂ ਜਿਵੇਂ ਕਿ ਕੈਫੇ, ਰੈਸਟੌਰੈਂਟ ਆਦਿ ਉਪਰ, ਹਰ ਇੱਕ ਵਿਅਕਤੀ ਲਈ 4 ਵਰਗ ਮੀਟਰ ਥਾਂ ਨਿਯਤ ਕੀਤੀ ਗਈ ਹੈ।
ਸ਼ਾਦੀਆਂ ਜਾਂ ਅੰਤਿਮ ਸੰਸਕਾਰਾਂ ਆਦਿ ਵਰਗਿਆਂ ਮੌਕਿਆਂ ਉਪਰ 100 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੈ ਅਤੇ ਵੱਡੇ ਹਾਲਾਂ ਆਦਿ ਵਿੱਚ ਵਿਅਕਤੀਆਂ ਦੀ ਗਿਣਤੀ 75% ਤੱਕ ਸੀਮਿਤ ਕੀਤੀ ਗਈ ਹੈ।

Install Punjabi Akhbar App

Install
×