ਸਾਲ 2022 ਦੌਰਾਨ ਕੋਵਿਡ-19 ਬਿਮਾਰੀ ਦੇ ਮੱਦੇਨਜ਼ਰ, ਕੁਈਨਜ਼ਲੈਂਡ ਦੇ ਡਾਰਲਿੰਗ ਡਾਊਨਜ਼ ਖੇਤਰ ਵਿੱਚ 220 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਵੈਲਕੈਂਪ ਨਾਮ ਦੀ ਇੱਕ ਇਮਾਰਤ ਬਣਾਈ ਗਈ ਸੀ ਜਿਸ ਦੇ 1000 ਕਮਰੇ ਹਨ, ਅਤੇ ਹੁਣ ਇਹ ਇਮਾਰਤ ਬਿਲਕੁਲ ਖਾਲ੍ਹੀ ਪਈ ਹੈ ਅਤੇ ਸਰਕਾਰ ਵੱਲੋਂ ਇਸ ਤੋਂ ਕੋਈ ਵੀ ਕੰਮ ਨਹੀਂ ਲਿਆ ਜਾ ਰਿਹਾ ਹੈ।
ਚਰਚਾਵਾਂ ਗਰਮ ਹਨ ਕਿ ਜਦੋਂ ਰਾਜ ਭਰ ਵਿੱਚ 46,000 ਲੋਕ ਬੇਘਰੇ ਹਨ ਅਤੇ ਇਨ੍ਹਾਂ ਦੇ ਨਾਮ ਬਾਕਾਇਦਾ ਸਰਕਾਰੀ ਰਜਿਸਟਰ ਵਿੱਚ ਦਰਜ ਹਨ, ਤਾਂ ਸਰਕਾਰ ਇੰਨੀ ਵੱਡੀ ਖਾਲ੍ਹੀ ਪਈ ਇਮਾਰਤ ਦਾ ਇਸਤੇਮਾਲ ਕਿਉਂ ਨਹੀਂ ਕਰ ਰਹੀ….?
ਹਾਲ ਦੀ ਘੜੀ ਇਹ ਇਮਾਰਤ ਜੋਹਨ ਵੈਗਨਰ ਦੀ ਮਲਕੀਅਤੀ ਵਿੱਚ ਹੈ ਅਤੇ ਅਗਲੇ ਮਹੀਨੇ ਸਰਕਾਰ ਵੱਲੋਂ ਲਈ ਗਈ ਇਸ ਦੀ ਲੀਜ਼ ਵੀ ਖ਼ਤਮ ਹੋਣ ਜਾ ਰਹੀ ਹੈ। ਮਾਲਕ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਲੀਜ਼ ਨੂੰ ਹੋਰ ਅੱਗੇ ਨਹੀਂ ਵਧਾਉਂਦੀ ਤਾਂ ਉਸਦੀ ਇਹ ਜਾਇਦਾਦ ਉਪਰ ਮੁੜ ਤੋਂ ਉਸਦਾ ਨਿਜੀ ਕਬਜ਼ਾ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਜਦੋਂ ਦੀ ਇਹ ਇਮਾਰਤ ਬਣੀ ਹੈ, ਹੁਣ ਤੱਕ ਮਹਿਜ਼ 730 ਲੋਕਾਂ ਨੂੰ ਹੀ ਆਸਰਾ ਜਾਂ ਆਰਜ਼ੀ ਤੌਰ ਤੇ ਰਹਿਣ ਬਸੇਰਾ ਦੇ ਸਕੀ ਹੈ।