
(ਐਸ.ਬੀ.ਐਸ.) ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਸੀਮਾਵਰਤੀ ਖੇਤਰ ਅੰਦਰ ਕੈਪਰਿਕੋਰਨੀਆ ਰੀਜਨ ਦੀਆਂ ਸਾਰੀਆਂ ਜੇਲ੍ਹਾਂ ਨੂੰ ਪੂਰਨ ਲਾਕਡਾਊਨ ਕਰਕੇ ਹਜ਼ਾਰਾਂ ਕੈਦੀਆਂ ਨੂੰ ਉਨ੍ਹਾਂ ਦੇ ਸੈਲਾਂ ਅੰਦਰ ਡੱਕ ਦਿੱਤਾ ਗਿਆ ਹੈ। ਰਾਜ ਦੀਆਂ ਕੋਰੈਕਟਿਵ ਸੇਵਾਵਾਂ ਵਾਲੀ ਟਰੇਨਿੰਗ ਅਕਾਦਮੀ ਦੇ ਇੱਕ ਅਫ਼ਸਰ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਉਕਤ ਅਫ਼ਸਰ ਨੇ 14 ਰੰਗਰੂਟਾਂ ਨੂੰ ਟ੍ਰੇਨਿੰਗ ਦਿੱਤੀ ਸੀ ਅਤੇ ਆਪਣੇ ਘੱਟੋ ਘੱਟ 11 ਸਹਿਕਰਮੀਆਂ ਦੇ ਨਿਰੰਤਰ ਸੰਪਰਕ ਵਿੱਚ ਸੀ। ਸਾਰਿਆਂ ਨੂੰ ਹੀ ਸੈਲਫ ਆਈਸੋਲੇਸ਼ਨ ਅੰਦਰ ਭੇਜ ਦਿੱਤਾ ਗਿਆ ਹੈ। ਸਟੇਜ 4 ਦੇ ਤਹਿਤ ਇਸ ਲਾਕਡਾਊਨ ਦੌਰਾਨ 7000 ਦੇ ਕਰੀਬ ਕੈਦੀਆਂ ਨੂੰ ਸੈਲਾਂ ਅੰਦਰ ਡੱਕਿਆ ਗਿਆ ਹੈ। ਇਸ ਤੋਂ ਇਲਾਵਾ ਰਾਜ ਅੰਦਰ ਦੋ ਕਰੋਨਾ ਦੇ ਮਾਮਲੇ ਹੋਰ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਇੱਕ ਕੇਰਨਜ਼ ਦਾ ਨਿਵਾਸੀ ਹੈ ਅਤੇ ਹੁਣੇ ਹੁਣੇ ਬਾਹਰਲੇ ਦੇਸ਼ ਤੋਂ ਮੁੜਿਆ ਸੀ ਅਤੇ ਹੋਟਲ ਕੁਆਰਨਟੀਨ ਵਿੱਚ ਹੈ।