ਬਲੈਕਮੈਨ ਟਾਊਨ ਦੇ ਇੱਕ ਵਿਅਕਤੀ ਦੀ ਗਲਤ ਕਰੋਨਾ ਰਿਪੋਰਟ ਵਾਸਤੇ ਕੁਈਨਜ਼ਲੈਂਡ ਦੇ ਪ੍ਰੀਮੀਅਰ ਨੇ ਮੰਗੀ ਮੁਆਫੀ

(ਐਸ.ਬੀ.ਐਸ.) ਬੇਸ਼ੱਕ ਕੁਈਨਜ਼ਲੈਂਡ ਦੇ ਪ੍ਰੀਮੀਅਰ ਨੇ ਨਾਥਨ ਟਰਨਰ (30 ਸਾਲ) ਦੀ ਕਰੋਨਾ ਦੀ ਗਲਤ ਰਿਪੋਰਟ ਵਾਸਤੇ ਮੁਆਫੀ ਮੰਗੀ ਹੈ ਪ੍ਰੰਤੂ ਕੀ ਨਾਥੜ ਟਰਨਰ -ਜਿਸ ਦੀ ਕਿ ਇਸ ਵੇਲੇ ਮੌਤ ਹੋ ਚੁਕੀ ਹੈ, ਦਾ ਪਰਿਵਾਰ ਇਸ ਤੋਂ ਸੰਤੁਸ਼ਟ ਹੋਵੇਗਾ ਅਤੇ ਕਦੇ ਜਾਣ ਵੀ ਸਕੇਗਾ ਕਿ ਕੀ ਨਾਥਨ ਨੂੰ ਅਸਲ ਵਿੱਚ ਕਰੋਨਾ ਹੋਇਆ ਵੀ ਸੀ ਜਾਂ ਨਹੀਂ….? ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਦੇ ਬਲੈਕਵਾਟਰ ਟਾਊਨ ਦੇ 30 ਸਾਲਾਂ ਦੇ ਉਕਤ ਵਿਅਕਤੀ ਦੀ ਕਰੋਨਾ ਰਿਪੋਰਟ ਸਿਹਤ ਅਧਿਕਾਰੀਆਂ ਵੱਲੋਂ ਪਹਿਲਾਂ ਤਾਂ ਪਾਜ਼ਿਟਿਵ ਦੱਸ ਦਿੱਤੀ ਗਈ ਅਤੇ ਪਿੱਛਲੇ ਹਫਤੇ ਹੀ ਨਾਥਨ ਦੀ ਮੌਤ ਵੀ ਹੋ ਗਈ ਅਤੇ ਹੁਣ ਸੋਮਵਾਰ ਨੂੰ ਉਸਦੀ ਰਿਪੋਰਟ ਸਿਹਤ ਅਧਿਕਾਰੀਆਂ ਵੱਲੋਂ ਨੈਗਟਿਵ ਦੱਸ ਦਿੱਤੀ ਗਈ। ਜਦੋਂ ਨਾਥਨ ਦੀ ਰਿਪੋਰਟ ਪਾਜ਼ਿਟਿਵ ਦੱਸੀ ਗਈ ਤਾਂ ਜਬਰਨ ਉਸਦੀ ਪਾਰਟਨਰ ਨੂੰ ਵੀ ਕੁਆਰਨਟੀਨ ਕਰ ਦਿੱਤਾ ਗਿਆ ਸੀ ਅਤੇ ਨਾਥਨ ਦੀ ਮੌਤ ਨਾਲ ਉਸਦਾ ਇਹ ਸਦਮਾ ਅਤੇ ਇਕੱਲਤਾ ਉਸ ਵਾਸਤੇ ਕਿਸੇ ਪਾਸਿਉਂ ਵੀ ਪੂਰਨ ਯੋਗ ਨਹੀਂ ਹੈ। ਕੈਨਬਰਾ ਹਸਪਤਾਲ ਦੇ ਪ੍ਰੋਫੈਸਰ ਪੀਟਰ ਕਲਿੰਗਟਨ ਨੇ ਕਿਹਾ ਹੈ ਕਿ ਵੈਸੇ ਤਾਂ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਹੁਤ ਅਹਿਤਿਆਦ ਪਹਿਲਾਂ ਹੀ ਵਰਤੀ ਜਾ ਰਹੀ ਹੈ ਪਰੰਤੂ ਇਸਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਵਿਡ 19 ਦੀਆਂ ਆਉਣ ਵਾਲੀਆਂ ਰਿਪੋਰਟਾਂ ਵਿੱਚ ਕੋਈ ਖਾਮੀ ਵੀ ਹੋ ਸਕਦੀ ਹੈ।

Install Punjabi Akhbar App

Install
×