ਕੁਈਨਜ਼ਲੈਂਡ ਵਿੱਚ ਲੋਕਾਂ ਨੇ ਲਾਕਡਾਊਨ ਤੋਂ ਬਾਅਦ ਲਿਆ ਆਜ਼ਾਦੀ ਦਾ ਮਜ਼ਾ, ਪਰੰਤੂ ਵਿਕਟੋਰੀਆ ਅੰਦਰ ਹਾਲੇ ਵੀ ਆ ਰਹੇ ਮਾਮਲੇ ਸਾਹਮਣੇ

(queensland premier annastacia palaszczuk)

ਕੁਈਨਜ਼ਲੈਂਡ ਅੰਦਰ ਲੋਕਾਂ ਨੇ ਆਪਣੇ ਆਪ ਨੂੰ ਲਾਕਡਾਊਨ ਤੋਂ ਬਾਅਦ ਮਿਲੀ ਆਜ਼ਾਦੀ ਦੇ ਜਸ਼ਨਾਂ ਵਿੱਚ ਰੰਗਣਾ ਸ਼ੁਰੂ ਕਰ ਲਿਆ ਹੈ ਜਦੋਂ ਕਿ ਵਿਕਟੋਰੀਆ ਵਿੱਚ ਮੈਲਬੋਰਨ ਅੰਦਰ ਹਾਲੇ ਵੀ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹੁਣੇ ਹੁਣੇ ਮੈਕਡੋਨਲਡਜ਼ ਨਾਲ ਸਬੰਧਤ ਮਾਮਲੇ ਦਰਜ ਹੋਏ ਹਨ ਅਤੇ ਇਨਾ੍ਹਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਕੁਈਨਜ਼ਲੈਂਡ ਵਿੱਚ ਰੈਸਟੋਰੈਂਟ, ਕੈਫੇ, ਸੈਲੂਨ ਆਦਿ ਖੁਲ੍ਹਣੇ ਸ਼ੁਰੂ ਹੋ ਗਏ ਹਨ। ਪੰਜ ਲੋਕਾਂ ਤੱਕ ਦੀ ਗਿਣਤੀ ਇੱਕ ਦੂਜੇ ਦੇ ਘਰਾਂ ਵਿੱਚ ਜਾ ਸਕਦੀ ਹੈ ਅਤੇ ਦੱਸ ਲੋਕ ਇਕੱਠੇ ਹੋ ਕੇ ਸੈਰ ਸਪਾਟਾ, ਕਸਰਤ ਆਦਿ, ਜਨਤਕ ਪਾਰਕਾਂ ਵਿੱਚ ਘੁੰਮਣਾ, ਬਾਰ ਬੀ ਕਿਊ ਤੇ ਜਾਣਾ, ਖੇਡਾਂ ਦੇ ਮੈਦਾਨਾਂ ਆਦਿ ਵਿੱਚ ਜਾ ਸਕਦੇ ਹਨ। ਕੈਫੇ ਅਤੇ ਰੈਸਟੋਰੈਂਟਾਂ ਅੰਦਰ ਵੀ ਦੱਸ ਕੁ ਲੋਕਾਂ ਦੇ ਬੈਠਣ ਦੀ ਹੀ ਹਾਲੇ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ। 150 ਕਿਲੋਮੀਟਰ ਤੱਕ ਦਾ ਸਫਰ ਕੀਤਾ ਜਾ ਸਕਦਾ ਹੈ ਅਤੇ ਜੇ ਕਿਸੇ ਦਾ ਕੋਈ ਵਾਪਸੀ ਦਾ ਸਫ਼ਰ ਹੈ ਤਾਂ 500 ਕਿਲੋਮੀਟਰ ਤੱਕ ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×