ਕੁਈਨਜ਼ਲੈਂਡ ਵੀ ਕ੍ਰਿਸਮਿਸ ਮੌਕੇ ਤੱਕ ਬਾਰਡਰ ਖੋਲ੍ਹਣ ਦਾ ਚਾਹਵਾਨ -ਪ੍ਰੀਮੀਅਰ ਪਾਲਾਸਜੁਕ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪਾਲਾਸਜੁਕ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਹੋਰ ਰਾਜਾਂ ਦੀ ਤਰ੍ਹਾਂ, ਕੁਈਨਜ਼ਲੈਂਡ ਸਰਕਾਰ ਵੀ ਆਪਣੇ ਬਾਰਡਰਾਂ ਨੂੰ ਕ੍ਰਿਸਮਿਸ ਸਮੇਂ ਤੱਕ ਖੋਲ੍ਹਣ ਨੂੰ ਤਿਆਰ ਹੈ ਅਤੇ ਉਹ ਸੈਲਫ-ਆਈਸੋਲੇਟ ਜਾਂ ਕੁਆਰਨਟੀਨ ਹੋਏ ਲੋਕਾਂ ਲਈ ਛੁੱਟੀਆਂ ਵਾਲੀ ਪੇਮੈਂਟ ਆਦਿ ਦਾ ਹੋਰ ਲਾਭ ਦੇਣ ਦੀ ਤਿਆਰੀ ਵਿੱਚ ਵੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲਗਾਤਾਰ ਅਤੇ ਬਹੁਤ ਨਜ਼ਦੀਕੀ ਪੱਧਰ ਤੋਂ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੀ ਹਰ ਗਤੀਵਿਧੀ ਨੂੰ ਦੇਖ ਅਤੇ ਪਰਖ ਰਹੇ ਹਨ। ਜੇਕਰ ਰਾਜ ਦੇ ਬਾਰਡਰ ਖੋਲ੍ਹਣ ਵਿੱਚ ਦੇਰੀ ਹੋ ਰਹੀ ਹੈ ਤਾਂ ਸਾਰਾ ਕੁੱਝ ਜਨਤਾ ਦੀ ਭਲਾਈ ਵਾਸਤੇ ਹੀ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਸਕਾਟਾ ਮੋਰੀਸਨ ਨੇ ਉਨ੍ਹਾਂ ਦੇ ਇਸ ਬਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਹੁਣ ਤਾਂ ਬੱਸ ਪੱਛਮੀ ਆਸਟ੍ਰੇਲੀਆ ਹੀ ਰਹਿ ਗਿਆ ਹੈ ਇਸ ਬਾਬਤ ਆਪਣੀ ਰਾਇ ਨੂੰ ਖੋਲ੍ਹਣ ਲਈ ਕਿਉਂਕਿ ਦੇਰ ਨਾਲ ਹੀ ਸਹੀ ਕੁਈਨਜ਼ਲੈਂਡ ਦੇ ਪ੍ਰੀਮੀਅਰ ਨੇ ਵੀ ਆਖਿਰ ਬਾਰਡਰ ਖੋਲ੍ਹਣ ਲਈ ਹਾਂ ਕਰ ਹੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਰਾਜ ਨੂੰ ਵੀ ਫੈਡਰਲ ਸਰਕਾਰ ਵੱਲੋਂ ਇੱਕ ਸਮਝੌਤੇ ਤਹਿਤ ਸੈਲਫ-ਆਈਸੋਲੇਸ਼ਨ ਅਤੇ ਕੁਆਰਨਟੀਨ ਵਿਚਲੇ ਲੋਕਾਂ ਨੂੰ ਅਤੇ ਜਾਂ ਫੇਰ ਅਜਿਹੇ ਲੋਕਾਂ ਦੀ ਦੇਖਭਾਲ ਕਰਨ ਵਾਲਿਆਂ ਲਈ 1500 ਡਾਲਰਾਂ ਦੀ ਪੇਅਮੈਂਟ ਦੇ ਵਾਧੇ ਲਈ ਸ਼ਾਮਿਲ ਕੀਤਾ ਗਿਆ ਹੈ।

Install Punjabi Akhbar App

Install
×