(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹੁਣੇ ਹੁਣੇ ਮਿਲੀ ਖ਼ਬਰ ਅਨੁਸਾਰ, ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇੱਕ ਸੰਬੋਧਨ ਵਿੱਚ ਕਿਹਾ ਹੈ ਕਿ ਦੇਸ਼ ਅੰਦਰ ਔਰਤਾਂ ਪ੍ਰਤੀ ਚਲ ਰਹੇ ਮਾੜੇ ਵਿਵਹਾਰ, ਸਰੀਰਕ ਸ਼ੋਸ਼ਣ ਆਦਿ ਦੀਆਂ ਖ਼ਬਰਾਂ ਤੋਂ ਬਹੁਤ ਜ਼ਿਆਦਾ ਦੁਖੀ ਹਨ ਅਤੇ ਖਾਸ ਕਰਕੇ ਕੈਨਬਰਾ ਪਾਰਲੀਮੈਂਟ ਅੰਦਰ ਦੀਆਂ ਖ਼ਬਰਾਂ ਨੇ ਤਾਂ ਉਨ੍ਹਾਂ ਨੂੰ ਅੰਦਰ ਤੱਕ ਝਿੰਜੋੜ ਕੇ ਰੱਖ ਦਿੱਤਾ ਹੈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਕੋਲੋਂ ਮੰਗ ਕਰਦੇ ਹਨ ਕਿ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਅਤੇ ਇਸ ਵਾਸਤੇ ਕੌਮੀ ਪੱਧਰ ਉਪਰ ਮਹਿਲਾਵਾਂ ਦੀ ਇੱਕ ਕਾਨਫਰੰਸ ਵੀ ਕਰਵਾਈ ਜਾਵੇ।
ਹੋਰ ਵਿਸਤਾਰ ਦੀ ਉਡੀਕ ਕੀਤੀ ਜਾ ਰਹੀ ਹੈ।