ਕੁਈਨਜ਼ਲੈਂਡ ਦੇ ਨਵੇਂ ਪਲਾਨ ਮੁਤਾਬਿਕ ਕਿੰਨੇ ਕੁ ਲੋਕ ਪਰਤੇ ਘਰਾਂ ਨੂੰ….?

ਕੁਈਨਜ਼ਲੈਂਡ ਰਾਜ ਵਿੱਚ ਘਰ ਵਾਪਸੀ ਦੇ ਨਵੇਂ ਪਲਾਨਾਂ ਮੁਤਾਬਿਕ ਅਜਿਹੇ ਲੋਕ ਜੋ ਕਿ ਕਰੋਨਾ ਦੀਆਂ ਪਾਬੰਧੀਆਂ ਕਾਰਨ ਰਾਜ ਤੋਂ ਬਾਹਰ ਹਨ (12,000 ਦੇ ਕਰੀਬ) ਅਤੇ ਆਪਣੇ ਘਰਾਂ ਨੂੰ ਵਾਪਸੀ ਦੀ ਉਡੀਕ ਕਰ ਰਹੇ ਹਨ ਅਜਿਹੇ ਲੋਕ ਜਿਨ੍ਹਾਂ ਨੂੰ ਕਿ ਕਰੋਨਾ ਤੋਂ ਬਚਾਉ ਦੀਆਂ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ, ਆਪਣੇ ਘਰਾਂ ਨੂੰ ਪਰਤ ਸਕਦੇ ਹਨ ਪਰੰਤੂ 14 ਦਿਨਾਂ ਦੇ ਆਈਸੋਲੇਸ਼ਨ ਦੀ ਸ਼ਰਤ ਬਰਕਰਾਰ ਹੈ।
ਇਸ ਵਾਸਤੇ ਹੁਣ ਤੱਕ 1319 ਲੋਕਾਂ ਨੇ ਆਨਲਾਈਨ ਅਪਲਾਈ ਕੀਤਾ ਹੈ ਅਤੇ ਰਾਜ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਲੋਕ ਘਰਾਂ ਨੂੰ ਪਰਤ ਕੇ 14 ਦਿਨਾਂ ਲਈ ਕੁਆਰਨਟੀਨ ਨੂੰ ਤਿਆਰ ਹਨ।
ਵਧੀਕ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਅਧੀਨ 141 ਲੋਕਾਂ ਤਾਂ ਆਪਣੇ ਘਰਾਂ ਨੂੰ ਪਰਤ ਵੀ ਚੁਕੇ ਹਨ। ਇਸ ਵਾਸਤੇ ਹੁਣ ਤੱਕ 1319 ਲੋਕਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਪਰੰਤੂ ਜ਼ਿਆਦਾਤਰ ਲੋਕ ਇਸੇ ਉਡੀਕ ਵਿੱਚ ਹਨ ਕਿ ਰਾਜ ਵਿੱਚੋਂ ਕੁਆਰਟੀਨ ਵਾਲੀ ਸ਼ਰਤ ਹਟਾ ਲਈ ਜਾਵੇ ਅਤੇ ਇਸ ਵਾਸਤੇ 80% ਵਾਲੀ ਦਰ (ਵੈਕਸੀਨ ਦੀਆਂ ਦੋਨੋਂ ਡੋਜ਼ਾਂ) ਵਾਲੇ ਟੀਚੇ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਵਾਸਤੇ ਕਿ ਰਾਜ ਸਰਕਾਰ ਨੇ 17 ਦਿਸੰਬਰ ਦੀ ਤਾਰੀਖ ਨਿਯਤ ਕੀਤੀ ਹੋਈ ਹੈ।

Install Punjabi Akhbar App

Install
×