ਨਿਊ ਸਾਊਥ ਵੇਲਜ਼ ਦੇ 32 ਖੇਤਰ ਕੁਈਨਜ਼ਲੈਂਡ ਦੀ ਸੂਚੀ ਵਿੱਚ ਦਾਖਲ -ਨਹੀਂ ਕਰਨ ਦਿੱਤਾ ਜਾਵੇਗਾ ਰਾਜ ਵਿੱਚ ਐਂਟਰ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਦੀ ਸੂਚੀ ਵਿਚ ਨਿਊ ਸਾਊਥ ਵੇਲਜ਼ ਕੇ ਕਈ ਖੇਤਰਾਂ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਨੂੰ ਕਿ ਹਾਲ ਦੀ ਘੜੀ ਹਾਟਸਪਾਟ ਜਾਣਿਆ ਜਾ ਰਿਹਾ ਹੈ ਅਤੇ ਜੇਕਰ ਕਿਸੇ ਨੇ ਬੀਤੇ 14 ਦਿਨਾਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਆਵਾਗਮਨ ਕੀਤਾ ਹੈ ਤਾਂ ਉਹ ਕੁਈਨਜ਼ਲੈਂਡ ਵਿੱਚ ਦਾਖਿਲ ਨਹੀਂ ਹੋ ਸਕਣਗੇ। ਦੂਜੇ ਪਾਸੇ ਜੇਕਰ ਕੋਈ ਸਿਡਨੀ ਤੋਂ ਆਉਂਦਾ ਹੈ ਤਾਂ ਉਸਨੂੰ ਇਹ ਪ੍ਰਮਾਣ ਦੇਣਾ ਹੋਵੇਗਾ ਕਿ ਉਸ ਨੇ ਖੇਤਰੀ ਨਿਊ ਸਾਊਥ ਵੇਲਜ਼ ਵਿੱਚ 14 ਦਿਨ ਬਿਤਾਏ ਹਨ ਅਤੇ ਉਸਨੂੰ ਕਰੋਨਾ ਦਾ ਕੋਈ ਲੱਛਣ ਨਹੀਂ ਹੈ। ਝੂਠ ਪਕੜੇ ਜਾਣ ਤੇ 4003 ਡਾਲਰਾਂ ਦਾ ਜੁਰਮਾਨਾ ਹੋਵੇਗਾ। ਖੇਤਰਾਂ ਦੀ ਸੂਚੀ ਇਸ ਪ੍ਰਕਾਰ ਹੈ: ਬੇਅਸਾਈਡ, ਬਲੈਕ ਟਾਊਨ, ਬਰਵੁਡ, ਕੈਮਡਨ, ਕੈਂਪਬਲਟਾਊਨ, ਕੈਨੇਡਾ ਬੇਅ, ਕੈਂਟਰਬਰੀ ਬੈਂਕਸਟਾਊਨ, ਕੰਬਰਲੈਂਡ, ਫੇਅਰਫੀਲਡ, ਜੋਰਜਸ ਰਿਵਰ, ਆਰਨਸਬੇਅ, ਹੰਟਰਜ਼ ਹਿਲ, ਇਨਰ ਵੈਸਟ, ਕੁ ਰਿੰਗ ਗੇ, ਲੇਨ ਕੋਵ, ਲਿਵਰਪੂਲ, ਮੋਸਮੈਨ, ਉਤਰੀ ਸਿਡਨੀ, ਉਤਰੀ ਬੀਚ, ਪੈਰਾਮਾਟਾ, ਪੈਨਰਿਥ, ਰੈਂਡਵਿਕ, ਰਾਇਡ, ਸਟਾਰਥਫੀਲਡ, ਸਦਰਲੈਂਡ ਸ਼ਾਇਰ, ਸਿਡਨੀ, ਦ ਹਿਲਜ਼ ਸ਼ਾਇਰ, ਵੈਵਰਲੇ, ਵਿਲੌਬਾਇ, ਵੂਲਨਡਿਲੀ, ਵੂਲਾਹਰਾ ਅਤੇ ਸਿਡਨੀ ਹਾਰਬਰ।

Install Punjabi Akhbar App

Install
×