ਵੈਸੇ ਤਾਂ ਕੁਈਨਜ਼ਲੈਂਡ ਵਿੱਚ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਪਰੰਤੂ 3 ਮਾਮਲਿਆਂ ਦੀ ਚੱਲ ਰਹੀ ਪੜਤਾਲ

(ਦ ਏਜ ਮੁਤਾਬਿਕ) ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਜੀਨੇਟ ਯੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵੈਸੇ ਤਾਂ ਰਾਜ ਅੰਦਰ ਕੋਵਿਡ-19 ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ ਪਰੰਤੂ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਪੜਤਾਲ ਜਾਰੀ ਹੈ ਕਿਉਂਕਿ ਇਹ ਹਾਲ ਦੀ ਘੜੀ ਸਾਫ ਨਹੀਂ ਹੈ ਕਿ ਇਨ੍ਹਾਂ ਮਾਮਲਿਆਂ ਦੇ ਪਿਛੋਕੜ ਮੁਤਾਬਿਕ ਇਨ੍ਹਾਂ ਨੂੰ ਰਾਜ ਅੰਦਰ ਨਵੇਂ ਗਿਣਿਆ ਜਾਵੇ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਅਜਿਹੇ ਦੋ ਮਾਮਲੇ ਪੱਛਮੀ ਆਸਟ੍ਰੇਲੀਆ ਦੇ ਹੋਟਲ ਕੁਆਰਨਟੀਨ ਦੇ ਹਨ ਅਤੇ ਜਦੋਂ ਇਹ ਲੋਕ ਕੁਈਨਜ਼ਲੈਂਡ ਵਿਚਲੇ ਸਥਾਨਾਂ ਟਾਊਨਜ਼ਵਿਲੇ ਅਤੇ ਸਨਸ਼ਾਈਨ ਕੋਸਟ ਤੇ ਪਹੁੰਚੇ ਅਤੇ ਦੋਬਾਰਾ ਤੋਂ ਕਰੋਨਾ ਦਾ ਟੈਸਟ ਕੀਤਾ ਗਿਆ ਤਾਂ ਇਹ ਲੋਕ ਫੇਰ ਤੋਂ ਪਾਜ਼ਿਟਿਵ ਆ ਗਏ। ਹੁਣ ਇਨ੍ਹਾਂ ਲੋਕਾਂ ਵੱਲੋਂ ਜੇਕਰ ਇਹ ਵਾਇਰਸ ਹੋਰ ਲੋਕਾਂ ਵਿੱਚ ਫੈਲਿਆ ਵੀ ਹੈ ਤਾਂ ਹਾਲੇ ਤੱਕ ਤਾਂ ਇਸਦਾ ਕੋਈ ਪ੍ਰਮਾਣ ਜਾਂ ਰਿਪੋਰਟ ਆਦਿ ਦਰਜ ਨਹੀਂ ਹੋਏ ਹਨ। ਇਸ ਲਈ ਅਹਿਤਿਆਦ ਵਰਤੀ ਵੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਇੱਕ ਹੋਰ ਮਾਮਲਾ ਅਧਿਕਾਰੀਆਂ ਦੀ ਨਜ਼ਰ ਵਿੱਚ ਹੈ ਜਿਹੜਾ ਕਿ ਉਤਰੀ ਬ੍ਰਿਸਬੇਨ ਵਿੱਚਲੀ ਇੱਕ ਮਹਿਲਾ ਦਾ ਹੈ ਜਿਸਦਾ ਕਿ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਪਰੰਤੂ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਟੈਸਟ ਦਾ ਨਤੀਜਾ ਕਿਸੇ ਗਲਤੀ ਕਾਰਨ ਪਾਜ਼ਿਟਿਵ ਆਇਆ ਹੈ ਅਤੇ ਅੱਜ ਹੀ ਉਕਤ ਮਹਿਲਾ ਦਾ ਕਰੋਨਾ ਟੈਸਟ ਮੁੜ ਤੋਂ ਕੀਤਾ ਜਾ ਰਿਹਾ ਹੈ।

Install Punjabi Akhbar App

Install
×