ਕੋਵਿਡ-19 ਦੇ ਨਵੇਂ ਸੰਕਰਮਣ ਦੀ ਆਸਟ੍ਰੇਲੀਆ ਸਮੇਤ 22 ਦੇਸ਼ਾਂ ਨੇ ਕੀਤੀ ਪੁਸ਼ਟੀ -ਕੁਈਨਜ਼ਲੈਂਡ ਸਿਹਤ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਸਿਹਤ ਮੰਤਰੀ ਯੇਵੇਥ ਡਾ’ਆਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਵਿਡ-19 ਦੇ ਨਵੇਂ ਵਾਇਰਸ ਦੀ ਸੰਸਾਰ ਦੇ ਘੱਟੋ ਘੱਟ 22 ਦੇਸ਼ਾਂ ਨੇ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਵਿੱਚ -ਲੈਬਨਨ, ਸਿੰਗਾਪੁਰ, ਪਾਕਿਸਤਾਨ, ਭਾਰਤ, ਸਾਊਥ ਕੋਰੀਆ, ਜਪਾਨ, ਫਰਾਂਸ, ਜਰਮਨੀ ਅਤੇ ਇਟਲੀ ਵਰਗੇ ਦੇਸ਼ ਸ਼ਾਮਿਲ ਹਨ। ਉਨ੍ਹਾਂ ਕਿਹਾ 22 ਦਿਸੰਬਰ ਵਾਲੀ ਮਹਿਲਾ ਨੂੰ ਹੀ ਆਸਟ੍ਰੇਲੀਆ ਵਿੱਚ ਇਸ ਵਾਇਰਸ ਦਾ ਪਹਿਲਾ ਮਰੀਜ਼ ਮੰਨਿਆ ਜਾ ਰਿਹਾ ਹੈ ਅਤੇ ਹੁਣ ਤੱਕ ਸਮੁੱਚੇ ਦੇਸ਼ ਅੰਦਰ ਇਸ ਬ੍ਰਿਟਿਸ਼ ਸੰਕਰਮਣ ਦੇ 5 ਮਰੀਜ਼ਾਂ ਦੀ ਗਿਣਤੀ ਦਰਜ ਕੀਤੀ ਜਾ ਚੁਕੀ ਹੈ ਅਤੇ ਇਹ ਸਭ ਬ੍ਰਿਟੇਨ ਤੋਂ ਹੀ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਅੰਦਰ ਮੌਜੂਦ ਹਨ। ਫੈਡਰਲ ਸਰਕਾਰ ਬਾਹਰੋਂ ਆ ਰਹੇ ਅਜਿਹੇ ਯਾਤਰੀਆਂ ਬਾਰੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਚੈਨਲ ਬਣਾਉਣ ਲਈ ਵਿਚਾਰ ਕਰ ਰਹੀ ਹੈ ਅਤੇ ਇਸ ਵਿੱਚ ਬਾਹਰੋਂ ਆ ਰਹੇ ਯਾਤਰੀਆਂ ਨੂੰ ਪ੍ਰਮਾਣਿਕ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਕਰੋਨਾ ਵੈਕਸੀਨ ਲਈ ਹੋਈ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਅਕ ਨੇ ਆਪਣੀ ਗੱਲ ਮੁੜ ਤੋਂ ਦੁਹਰਾਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਜਨਤਕ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਲੋਕਾਂ ਨੂੰ ਦੇਸ਼ ਤੋਂ ਫੌਰਨ ਬਾਹਰ ਕੱਢਿਆ ਜਾਵੇ (ਡੀਪੋਰਟ) ਜੋ ਕਿ ਸਿਡਨੀ ਦੇ ਬੀਚਾਂ ਉਪਰ ਸ਼ਰੇਆਮ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਫੜੇ ਗਏ ਹਨ ਅਤੇ ਉਨ੍ਹਾਂ ਅੰਦਰ ਜ਼ਿਆਦਾਤਰ ਇੰਗਲੈਂਡ ਦੇ ਹੀ ਨਿਵਾਸੀ ਹਨ ਅਤੇ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਕਾਰਨ ਬੀਤੇ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਵਿੱਚ ਹੀ ਰਹਿ ਰਹੇ ਹਨ।

Install Punjabi Akhbar App

Install
×