
(ਐਸ.ਬੀ.ਐਸ.) ਰਾਜ ਅੰਦਰ (ਦੱਖਣ-ਪੂਰਬੀ ਖੇਤਰ) ਕੋਰੈਕਸ਼ਨਲ ਸੇਵਾਵਾਂ ਲਈ ਟ੍ਰੇਨਿੰਗ ਅਕਾਦਮੀ ਨਾਲ ਜੁੜੇ 4 ਨਵੇਂ ਕੋਵਿਡ 19 ਦੇ ਮਾਮਲੇ ਦਰਜ ਹੋਏ ਹਨ। ਬੀਤੇ ਸ਼ੁਕਰਵਾਰ ਨੂੰ, ਸੈਂਟਰ ਵਿਚਲੇ ਇੱਕ ਸਿਖਲਾਈ ਪ੍ਰਾਪਤ ਕਰਤਾ ਅਤੇ ਉਸਦੇ ਪਰਵਾਰ ਦੇ ਤਿੰਨ ਮੈਂਬਰਾਂ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਲਾਕਡਾਊਨ ਦੇ ਚੌਥੇ ਪੜਾਅ ਦੇ ਤਹਿਤ ਰੋਖੈਂਪਟਨ (ਦੱਖਣੀ) ਦੀਆਂ ਸਾਰੀਆਂ ਹੀ ਜੇਲ੍ਹਾਂ ਦੀਆਂ ਲਗਾਈਆਂ ਗਈਆਂ ਪਾਬੰਧੀਆਂ ਨੂੰ ਵਧਾ ਦਿੱਤਾ ਗਿਆ ਹੈ। ਗੋਲਡ ਕੋਸਟ ਅਤੇ ਡਾਰਲਿੰਗ ਡਾਅਨਜ਼ ਖੇਤਰਾਂ ਅੰਦਰ ਲੋਕਾਂ ਦੇ ਇਕੱਠਾਂ ਉਪਰ ਵੀ ਪਾਬੰਧੀਆਂ ਜਾਰੀ ਹਨ ਅਤੇ ਕਿਤੇ ਵੀ 10 ਵਿਅਕਤੀਆਂ ਤੋਂ ਜ਼ਿਆਦਾ ਇਕੱਠਾਂ ਦੀ ਮਨਾਹੀ ਹੈ। ਗਰੇਸਵਿਲੇ ਨੈਟਬਾਲ ਕੋਰਟ ਅੰਦਰ ਵੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਕਿਉਂਕਿ ਸ਼ੱਕ ਹੈ ਕਿ ਅਗਸਤ ਦੀ 22 ਤਾਰੀਖ ਨੂੰ ਕਿਸੇ ਅਜਿਹੇ ਵਿਅਕਤੀ ਨੇ ਇੱਥੇ ਸ਼ਿਰਕਤ ਕੀਤੀ ਸੀ ਜੋ ਕਿ ਕਰੋਨਾ ਪਾਜ਼ਿਟਿਵ ਸੀ।