ਕੁਈਨਜ਼ਲੈਂਡ ਅੰਦਰ ਲਗਾਤਾਰ 19 ਦਿਨਾਂ ਵਿੱਚ ਕਰੋਨਾ ਦਾ ਕੋਈ ਵੀ ਸਥਾਨਕ ਮਾਮਲਾ ਦਰਜ ਨਹੀਂ; ਸੀਵੇਜ ਦੇ ਟੈਸਟਾਂ ਵਾਲੀ ਚਿੰਤਾ ਹਾਲੇ ਵੀ ਬਰਕਰਾਰ

(ਦ ਏਜ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਲਗਾਤਾਰ 19 ਦਿਨਾਂ ਤੋਂ ਕਰੋਨਾ ਦਾ ਕੋਈ ਵੀ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 6,139 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਜੋ ਸੀਵੇਜ ਦੇ ਪਾਣੀ ਵਿੱਚ ਕਰੋਨਾ ਦੇ ਵਿਸ਼ਾਣੂ ਪਾਏ ਗਏ ਹਨ ਉਨ੍ਹਾਂ ਦੀ ਚਿੰਤਾ ਹਾਲ ਦੀ ਘੜੀ ਬਰਕਰਾਰ ਹੈ ਅਤੇ ਇਸ ਦੀ ਪੜਤਾਲ ਵੀ ਲਗਾਤਾਰ ਜਾਰੀ ਹੈ। ਬੀਤੇ 2 ਹਫ਼ਤਿਆਂ ਅੰਦਰ, ਸਮੁੱਚੇ ਰਾਜ ਅੰਦਰ ਹੀ 16 ਥਾਵਾਂ ਉਪਰੋਂ ਸੀਵੇਜ ਟੈਸਟ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਜਾਂਚ ਪੜਤਾਲ ਜਾਰੀ ਹੈ। ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਸੋਨੀਆ ਬੈਨਟ ਦਾ ਮੰਨਣਾ ਹੈ ਕਿ ਰਾਜ ਦੇ ਦੱਖਣ-ਪੂਰਬੀ ਕੋਨਿਆਂ ਵਿੱਚਲੀਆਂ ਜਨਤਕ ਥਾਵਾਂ ਇਸ ਬਾਬਤ ਜ਼ਿਆਦਾ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ ਅਤੇ ਪੂਰਨ ਅਹਿਤਿਆਦ ਵੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬ੍ਰਿਸਬੇਨ ਦੇ ਬੇਅਸਾਈਡ ਅਤੇ ਦੱਖਣੀ ਖੇਤਰਾਂ ਵਿਚਲੇ ਕਲੀਵਲੈਂਡ ਅਤੇ ਕਾਰੋਲ ਪਾਰਕ ਅਜਿਹੀਆਂ ਥਾਵਾਂ ਹਨ ਜਿੱਥੇ ਕਿ ਹੋਟਲ ਕੁਆਰਨਟੀਨ ਨਾਲ ਸਬੰਧਤ ਕੋਈ ਵੀ ਕਰੋਨਾ ਦਾ ਮਾਮਲਾ ਨਹੀਂ ਹੈ ਪਰੰਤੂ ਸੀਵੇਜ ਵਿਚ ਕਰੋਨਾ ਦੇ ਵਿਸ਼ਾਣੂ ਮਿਲਣ ਕਾਰਨ ਚਿੰਤਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਅੰਦਰ ਅਜਿਹੇ ਵਿਸ਼ਾਣੂਆਂ ਦਾ ਪਾਇਆ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਥਾਨਕ ਲੋਕਾਂ ਅੰਦਰ ਕਿਤੇ ਨਾ ਕਿਤੇ ਇਹ ਵਿਸ਼ਾਣੂ ਛੁਪਿਆ ਬੈਠਾ ਹੈ ਅਤੇ ਇਸੇ ਵਾਸਤੇ ਸਾਰਿਆਂ ਨੂੰ ਹੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਖਾਂਸੀ-ਜ਼ੁਕਾਮ, ਬੁਖਾਰ ਜਾਂ ਗਲੇ ਵਿੱਚ ਖ਼ਰਾਸ਼ ਦੇ ਮਾਮੂਲੀ ਲੱਛਣ ਵੀ ਦਿਖਾਈ ਦੇਣ ਤਾਂ ਫੌਰਨ ਆਪਣਾ ਕਰੋਨਾ ਟੈਸਟ ਕਰਵਾਉਣ ਤਾਂ ਜੋ ਸਹੀ ਸਹੀ ਸਥਿਤੀਆਂ ਜਾ ਜਾਇਜ਼ਾ ਲਿਆ ਜਾ ਸਕੇ।

Install Punjabi Akhbar App

Install
×