ਕੁਈਨਜ਼ਲੈਂਡ ਵਿੱਚ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ -ਦੱਖਣੀ ਅਤੇ ਦੱਖਣ-ਪੂਰਬੀ ਭਾਗ ਵਿੱਚ ਭਾਰੀ ਬਾਰਿਸ਼

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੁਈਨਜ਼ਲੈਂਡ ਦੇ ਦੱਖਣੀ ਅਤੇ ਦੱਖਣ-ਪੂਰਬੀ ਭਾਗ ਵਿੱਚ ਭਾਰੀ ਬਾਰਿਸ਼ ਹੋਵੇਗੀ ਅਤੇ ਇਸ ਦੀ ਮਾਤਰਾ 80 ਤੋਂ 140 ਮਿਲੀਮੀਟਰ ਅਤੇ ਕਈ ਥਾਂਵਾਂ ਤੇ ਇਸ ਦਾ ਵੱਧ ਤੋਂ ਵੱਧ ਆਂਕੜਾ 180 ਮਿਲੀਮੀਟਰ ਤੇ ਵੀ ਪਹੁੰਚ ਸਕਦਾ ਹੈ। ਇਸ ਚਿਤਾਵਨੀ ਦਰਮਿਆਨ ਡਲਰ ਆਈਲੈਂਡ ਪੁਆਇੰਟ ਤੋਂ ਲੈ ਕੇ ਕਰੋਜ਼ ਨੈਸਟ ਤੋਂ ਵਾਰਵਿਕ ਤੱਕ ਦੇ ਖੇਤਰ ਆਉ਼ਂਦੇ ਹਨ।
ਇਸਤੋਂ ਇਲਾਵਾ ਗੋਲਡ ਕੋਸਟ, ਬ੍ਰਿਸਬੇਨ, ਮਾਰੂਕਾਇਡੋਰ, ਕਾਬੂਲਚਰ, ਕੂਲਾਨਗਾਟਾ ਅਤੇ ਇਪਸਵਿਚ ਆਦਿ ਦੇ ਖੇਤਰਾਂ ਵਿੱਚ ਵਿੱਚ ਬਾਰਿਸ਼ ਦੀ ਵੱਧ ਤੋਂ ਵੱਧ ਵਾਲਾ ਆਂਕੜਾ 200 ਮਿਲੀਮੀਟਰ ਤੱਕ ਵੀ ਪਹੁੰਚਣ ਦੀ ਸੰਭਾਵਨਾ ਹੈ ਜਿਸ ਨਾਲ ਕਿ ਹੜ੍ਹਾਂ ਕਾਰਨ ਕਾਫੀ ਜ਼ਿਆਦਾ ਪ੍ਰਭਾਵ ਆਮ ਜਨਜੀਵਨ ਤੇ ਪੈ ਸਕਦਾ ਹੈ।
ਗੋਲਡ ਕੋਸਟ ਖੇਤਰ ਵਿੱਚ ਤਾਂ ਪ੍ਰਸ਼ਾਸਨ ਨੇ ਰੇਤ ਨਾਲ ਭਰੇ ਥੈਲਿਆਂ ਆਦਿ ਨੂੰ ਬਚਾਉ ਕਾਰਜ ਹਿਤ ਪਿੰਪਾਮਾ, ਬਰਲੇਅ ਹੈਡਜ਼ ਅਤੇ ਬਿਲਿੰਗਾ ਆਦਿ ਖੇਤਰਾਂ ਵਿੱਚ ਸੈਂਟਰਾਂ ਆਦਿ ਉਪਰ ਇਕੱਠਾ ਕਰਕੇ ਰੱਖਿਆ ਹੋਇਆ ਹੈ ਤਾਂ ਜੋ ਜ਼ਰੂਰਤ ਪੈਣ ਤੇ ਇਨ੍ਹਾਂ ਦਾ ਇਸਤੇਮਾਲ ਹੜ੍ਹਾਂ ਦੇ ਪਾਣੀਆਂ ਨੂੰ ਰੋਕਣ ਆਦਿ ਲਈ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਦੱਖਣੀ-ਪੂਰਬੀ ਕੁਈਨਜ਼ਲੈਂਡ ਵਿਖੇ ਬੀਤੇ ਮਹੀਨੇ ਜਿਹੜੀ ਹੜ੍ਹਾਂ ਨੇ ਤਬਾਹੀ ਮਚਾਈ ਹੈ ਉਸ ਨਾਲ ਬੀਤੇ 130 ਸਾਲਾਂ ਦਾ ਰਿਕਾਰਡ ਟੁੱਟਿਆ ਹੈ।

Install Punjabi Akhbar App

Install
×