ਕੁਈਨਜ਼ਲੈਂਡ ਵਿੱਚ ਕਰੋਨਾ ਦਾ ਗੁਆਚਿਆ ਲਿੰਕ ਮਿਲਿਆ -ਹੋਰ ਕੋਈ ਨਵਾਂ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ੱਕ ਗ੍ਰੇਟਰ ਬ੍ਰਿਸਬੇਨ ਵਿੱਚੋਂ ਲਾਕਡਾਊਨ ਖ਼ਤਮ ਕੀਤਾ ਚੁਕਿਆ ਹੈ ਅਤੇ ਪੂਰੇ ਰਾਜ ਅੰਦਰ ਹੀ ਹੁਣ ਈਸਟਰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰੰਤੂ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਦਾ ਕਹਿਣਾ ਹੈ ਕਿ ਬਿਲਕੁਲ ਵੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਆਪਣੀ ਅਤੇ ਪੂਰੇ ਸਮਾਜ ਅਤੇ ਰਾਜ ਦੀ ਸਿਹਤ ਦਾ ਸੰਪੂਰਨ ਧਿਆਨ ਰੱਖਿਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕਰੋਨਾ ਦਾ ਕੋਈ ਵੀ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਸੰਤੁਸ਼ਟੀ ਦੀ ਗੱਲ ਹੈ ਕਿ ਸਿਹਤ ਅਧਿਕਾਰੀਆਂ ਨੇ ਇੱਕ ਕਰੋਨਾ ਦੇ ਮਰੀਜ਼ ਦਾ ਸੰਸਥਾਪਨ ਗੁਆਚਿਆ ਹੋਇਆ ਲਿੰਕ ਲੱਭ ਲਿਆ ਹੈ ਜੋ ਕਿ ਇੱਕ ਨਰਸ ਦਾ ਹੈ ਜਿਸ ਦਾ ਸੰਪਰਕ ਬੀਤੇ ਮਹੀਨੇ ਯੂਰੋਪ ਤੋਂ ਇੱਕ ਵਿਅਕਤੀ ਨਾਲ ਹੋਇਆ ਸੀ ਜੋ ਕਿ ਕਰੋਨਾ ਪੀੜਿਤ ਸੀ।
ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਦੱਸਿਆ ਕਿ ਉਕਤ ਨਰਸ ਮਾਰਚ ਦੀ 10 ਤੋਂ 23 ਤਾਰੀਖ ਤੱਕ ਸੰਕ੍ਰਮਿਤ ਹੋਈ ਸੀ ਪਰੰਤੂ ਉਸਨੂੰ ਅਜਿਹੇ ਕੋਈ ਲੱਛਣ ਮਹਿਸੂਸ ਨਹੀਂ ਹੋਏ ਸਨ ਜਿਸ ਨਾਲ ਕਿ ਕਰੋਨਾ ਦਾ ਪਤਾ ਲੱਗ ਸਕਦਾ। ਪਰੰਤੂ ਜਦੋਂ ਉਸਦਾ ਪਤਾ ਲੱਗਾ ਤਾਂ ਫੇਰ ਉਸਦਾ ਟੈਸਟ ਕੀਤਾ ਗਿਆ ਅਤੇ ਉਸ ਦਾ ਨਤੀਜਾ ਪਾਜ਼ਿਟਿਵ ਆਇਆ। ਇਸ ਦੌਰਾਨ ਉਹ ਨਰਸ ਆਪਣੇ ਘਰ ਗਈ ਸੀ ਅਤੇ ਜਿਸਤੋਂ ਉਸਦੇ ਪਾਰਟਨਰ ਨੂੰ ਵੀ ਕਰੋਨਾ ਹੋ ਗਿਆ ਸੀ।
ਇਸੇ ਸਮੇਂ ਦੌਰਾਨ 7 ਹੋਰ ਮਾਮਲੇ ਦਰਜ ਹੋਏ ਜੋ ਕਿ ਹੋਟਲ ਕੁਆਰਨਟੀਨ ਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 35,357 ਕਰੋਨਾ ਟੈਸਟ ਕੀਤੇ ਗਏ ਹਨ ਅਤੇ ਇਹ ਬਹੁਤ ਜ਼ਿਆਦਾ ਸੰਤੁਸ਼ਟੀ ਦਾਇਕ ਹੈ ਕਿ ਲੋਕ ਜਾਗਰੂਕ ਹਨ ਅਤੇ ਆਪਣੀ ਅਤੇ ਪੂਰੇ ਰਾਜ ਦੀ ਜਨਤਕ ਸਿਹਤ ਪ੍ਰਤੀ ਪੂਰਨ ਧਿਆਨ ਰੱਖਦੇ ਹਨ।
ਪ੍ਰੀਮੀਅਰ ਨੇ ਕਿਹਾ ਕਿ ਅਗਲੇ 14 ਦਿਨਾਂ ਤੱਕ ਫੇਸ ਮਾਸਕ ਅਤੇ ਸਮਾਜਿਕ ਦੂਰੀ ਦੀਆਂ ਪਾਬੰਧੀਆਂ ਕਾਇਮ ਹਨ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਜਾਂ ਰੈਸਟੋਰੈਂਟਾਂ ਵਿਖੇ ਵੀ ਬੈਠ ਕੇ ਹੀ ਖਾਧਾ ਪੀਤਾ ਜਾ ਸਕਦਾ ਹੈ। ਘਰਾਂ ਅੰਦਰ ਇਕੱਠਾਂ ਨੂੰ 30 ਵਿਅਕਤੀਆਂ ਦੀ ਗਿਣਤੀ ਤੱਕ ਹੀ ਸੀਮਿਤ ਕੀਤਾ ਗਿਆ ਹੈ ਅਤੇ ਏਜਡ ਕੇਅਰ ਹੋਮਾਂ, ਅਪੰਗ ਲੋਕਾਂ ਦੀਆਂ ਸੇਵਾ ਕੇਂਦਰਾਂ ਅਤੇ ਜੇਲ੍ਹਾਂ ਵਿੱਚ ਕੈਦੀਆਂ ਨੂੰ ਖਾਸ ਵਜਾਹ ਤੋਂ ਬਿਨ੍ਹਾਂ ਮਿਲਣਾ ਮਨ੍ਹਾਂ ਕੀਤਾ ਗਿਆ ਹੈ।

Install Punjabi Akhbar App

Install
×