
(ਦ ਏਜ ਮੁਤਾਬਿਕ) ਵੈਸੇ ਤਾਂ ਹਰ ਪਾਸੇ ਲੇਬਰ ਲੇਬਰ ਹੀ ਹੋ ਰਹੀ ਹੈ ਪਰੰਤੂ ਇਹ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਹਾਲੇ ਚੋਣਾ ਤੋਂ ਪਹਿਲਾਂ ਪਈਆਂ ਵੋਟਾਂ ਅਤੇ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ -ਅਤੇ ਇਹ ਕਾਫੀ ਪ੍ਰਭਾਵ ਉਮੀਦਵਾਰਾਂ ਦੇ ਨਤੀਜਿਆਂ ਉਪਰ ਪਾ ਸਕਦੇ ਹਨ। ਕਈ ਵਾਰੀ ਤਾਂ ਅਜਿਹੀ ਸਥਿਤੀ ਵੀ ਹੋ ਜਾਂਦੀ ਹੈ ਕਿ ਇੱਕ ਉਮੀਦਵਾਰ ਆਪਣੀ ਜਿੱਤ ਦੀਆਂ ਖੁਸ਼ੀਆਂ ਮਨਾਉਣ ਦੀ ਤਿਆਰ ਕਰ ਹੀ ਰਿਹਾ ਹੁੰਦਾ ਹੈ ਤਾਂ ਅਜਿਹੀਆਂ ਵੋਟਾਂ ਦੀ ਗਿਣਤੀ ਉਸਨੂੰ ਹੋਰ ਪਾਸੇ ਦਾ ਮੂੰਹ ਦਿਖਾ ਦਿੰਦੀਆਂ ਹਨ। ਪਰੰਤੂ ਫੇਰ ਵੀ ਹਵਾ ਦਾ ਰੁਖ਼ ਤਾਂ ਲੇਬਰ ਵੱਲ ਹੀ ਦਿਖਾਈ ਦਿੰਦਾ ਹੈ ਅਤੇ ਉਹ ਵੀ ਭਵਿੱਖਵਾਣੀਆਂ ਤੋਂ ਵੀ ਕਿਤੇ ਉਪਰ ਵੱਲ ਦਾ। ਬਸ ਹੁਣ ਇੰਤਜ਼ਾਰ ਤਾਂ ਬਸ ਫਾਇਨਲ ਨਤੀਜਿਆਂ ਦਾ ਹੀ ਹੋ ਰਿਹਾ ਹੈ।