
(ਦ ਏਜ ਮੁਤਾਬਿਕ) ਈ.ਸੀ.ਕਿਊ ਐਚ.ਕਿਊ ਦਾ ਕਹਿਣਾ ਹੈ ਕਿ ਇੱਕ ਅਨੁਮਾਨ ਮੁਤਾਬਿਕ ਅੱਜ ਪ੍ਰਮੀ ਘੰਟੇ ਦੇ ਹਿਸਾਬ ਨਾਲ ਲੱਗਭਗ 400,000 ਵੋਟਾਂ ਦੀ ਗਿਣਤੀ ਹੋਈ ਅਤੇ ਸ਼ੁਰੂਆਤੀ ਗੈਰ-ਰਸਮੀ ਤੌਰ ਤੇ ਅਨੁਮਾਨਾਂ ਨਾਲ ਕਿਹਾ ਗਿਆ ਹੈ ਕਿ 3.3 ਮਿਲੀਅਨ ਵੋਟਾਂ ਵਿੱਚੋਂ 1 ਮਿਲੀਅਨ ਵੋਟਾਂ ਦੀ ਗਿਣਤੀ ਹੋ ਚੁਕੀ ਹੈ ਪਰੰਤੂ 10 ਵਜੇ ਤੱਕ ਹੋਈ ਗਿਣਤੀ ਵਿੱਚ ਉਪਰੋਕਤ ਦਰ ਤੇ ਅਨੁਮਾਨ ਇਹ ਲਗਾਇਆ ਜਾ ਸਕਦਾ ਹੈ ਕਿ ਅੱਧੀ ਜਾਂ ਅੱਧ ਤੋਂ ਥੋੜ੍ਹੀ ਜ਼ਿਆਦਾ ਗਿਣਤੀ ਕੀਤੀ ਜਾ ਚੁਕੀ ਹੈ। ਬਾਕੀ ਦੀ ਗਿਣਤੀ ਅੱਜ ਸ਼ੁਰੂ ਹੋਵੇਗੀ।