25 ਨਵੰਬਰ ਨੂੰ ਹੋਣਗੀਆਂ ਕੁਈਨਸਲੈਂਡ ‘ਚ ਚੋਣਾਂ 

ਵੱਖ-ਵੱਖ ਪਾਰਟੀਆਂ ਤੋਂ 93 ਉਮੀਦਵਾਰ ਅਜਮੋਣਗੇ ਆਪੋ ਆਪਣੀ ਕਿਸਮਤ ਤੇ ਇਨਾਲਾ ਤੋਂ ਗ੍ਰੀਨ ਪਾਰਟੀ ਦੇ ਉਮੀਦਵਾਰ ਤੇ ਕਾਰ ਮਕੈਨਿਕ ਸ. ਨਵਦੀਪ ਸਿੰਘ ਵੀ ਸ਼ਾਮਲ

IMG_2855

ਬੀਤੇ ਦਿਨੀ ਕਵੀਨਜ਼ਲੈਂਡ ਦੀ ਪ੍ਰੀਮੀਅਰ (ਮੁੱਖ ਮੰਤਰੀ) ਐਨਾਸਟੇਜ਼ੀਆ ਪੱਲਾਸ਼ੇਕ ਨੇ ਗਵਰਨਰ ਨਾਲ ਮੁਲਾਕਾਤ ਕਰਕੇ ਚੋਣਾਂ ਕਰਾਉਣ ਦੀ ਗੱਲਬਾਤ ਕੀਤੀ ਤੇ ਕੁਈਨਜ਼ਲੈਂਡ ‘ਚ ਚੋਣਾਂ 25 ਨਵੰਬਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ| ਕੁਈਨਜ਼ਲੈਂਡ ਵਿਚ ਹੁਣ ਲੇਬਰ ਦੀ ਸਰਕਾਰ ਹੈ ਅਤੇ ਵੇਖਣਾ ਇਹ ਹੋਵੇਗਾ ਕਿ 25 ਨਵੰਬਰ ਤੋਂ ਬਾਅਦ ਕਿਹੜੀ ਪਾਰਟੀ ਸੱਤਾ ਵਿੱਚ ਹੋਵੇਗੀ। ਕੁਈਨਜ਼ਲੈਂਡ ‘ਚ ਲੇਬਰ, ਲਿਬਰਲ, ਗਰੀਨ, ਕੇਟਰ ਪਾਰਟੀ, ਵਨ ਨੇਸ਼ਨ ਜਾਂ ਆਜ਼ਾਦਾਂ ਉਮੀਦਵਾਰਾਂ ਨੂੰ ਕੁਈਨਜ਼ਲੈਡ ਵਿੱਚ ਸਰਕਾਰ ਜਾ ਸੱਤ ਵਿੱਚ ਆਉਣ ਲਈ 47 ਉਮੀਦਵਾਰਾਂ ਦੇ ਬਹੁਮਤ ਦੀ ਲੋੜ ਹੋਵੇਗੀ। ਗੱਲ ਕਰੀਏ ਪ੍ਰੀਮੀਅਰ (ਮੁੱਖ ਮੰਤਰੀ) ਐਨਾਸਟੇਜ਼ੀਆ ਪੱਲਾਸ਼ੇਕ ਦੇ ਇਲਾਕੇ ਇਨਾਲਾ ਦੀ ਤੇ  ਜ਼ਿਕਰਯੋਗ ਹੈ ਕਿ ਇਸ ਕੁਈਨਜ਼ਲੈਡ ਦੀ ਸੀਟ ਤੋਂ ਐਨਾਸਟੇਜ਼ੀਆ ਪੱਲਾਸ਼ੇਕ  ਨੇ ਲਗਾਤਾਰ 2006 ਤੋਂ ਇਸ ਸੀਟ ਤੇ ਪਕੜ ਬਣਾਈ ਹੋਈ ਹੈ ਤੇ ਇਸ ਇਲਾਕੇ ‘ਚ ਦੱਖਣ-ਪੱਛਮੀ ਹਿੱਸੇ ਵਿੱਚ ਆਉਂਦੇ ਇਲਾਕੇ ਡੁਰੈਕ, ਰਿਚਲੈਡਸ, ਇਨਾਲਾ, ਏਲੇਨ ਗਰੋਵ, ਡੂਲੈਂਡੈਲਾ, ਵੈਕੋਲ ਅਤੇ ਫੋਰੇਸਟ ਲੇਕ, ਦਾਰਾ ਅਤੇ ਔਕਸਲੇ ਦੇ ਹਿੱਸੇ ਸਮੇਤ ਹੋਰ ਇਲਾਕੇ ਸ਼ਾਮਲ ਹਨ। ਇਨਾਲਾ ਇਲਾਕੇ ‘ਚ ਚੋਣਾਂ ਦੋਰਾਨ 52 ਵਰਗ ਕਿਲੋਮੀਟਰ ਦਾ ਰਕਬਾ ਹਿੱਸਾ ਸ਼ਾਮਲ ਹੋਵੇਗਾ। ਇਸ ਇਲਾਕੇ ਤੋਂ ਲੇਬਰ ਪਾਰਟੀ ਤੋਂ ਤੇ ਮੌਜੂਦਾ  ਪ੍ਰੀਮੀਅਰ (ਮੁੱਖ ਮੰਤਰੀ) ਐਨਾਸਟੇਜ਼ੀਆ ਪੱਲਾਸ਼ੇਕ, ਲਿਬਰਲ ਪਾਰਟੀ ਤੋਂ ਲੀਐਨ ਮੈਕਫੈਰਲੇਨ ਤੇ ਗ੍ਰੀਨ ਪਾਰਟੀ ਦਾ ਮਿਹਨਤੀ ਤੇ ਅਣਥੱਕ ਵਰਕਰ ਨਵਦੀਪ ਸਿੰਘ ਜੋ ਕਿ ਬ੍ਰਿਸਬੇਨ ਰਹਿੰਦੇ ਹੋਰਨਾਂ ਭਾਈਚਾਰਿਆਂ ‘ਚ ’ਨੈਵ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਇਲਾਕੇ ‘ਚ ਹਰ ਕੋਈ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ ਤੇ ਖ਼ਾਸ ਗੱਲ ਇਹ ਹੈ ਕਿ ਭਾਰਤੀ ਤੇ ਪੰਜਾਬੀ ਭਾਈਚਾਰੇ ‘ਚ ਖ਼ੁਸ਼ੀ ਦੀ ਗੱਲ ਹੈ ਕਿਉਂਕਿ ਪੰਜਾਬੀ ਅਤੇ ਸਿੱਖ ਪਰਿਵਾਰ ਨਾਲ ਸੰਬੰਧਿਤ ਕਾਰ ਮਕੈਨਿਕ ਨਵਦੀਪ ਸਿੰਘ ਨੂੰ ਗ੍ਰੀਨ ਪਾਰਟੀ ਵੱਲੋਂ ਕੁਈਨਜ਼ਲੈਡ ਦੀ ਮੁੱਖ ਮੰਤਰੀ ਦੇ ਵਿਰੁੱਧ ਇਨਾਲਾ ਤੋਂ ਚੋਣ ਮੈਦਾਨ ‘ਚ ਉਤਰਿਆ ਹੈ ਤੇ ਜਦੋਂ ਅਦਾਰੇ ਨੇ ਗ੍ਰੀਨ ਪਾਰਟੀ ਤੋਂ ਉਮੀਦਵਾਰ ਸ. ਨਵਦੀਪ ਸਿੰਘ  ਨਾਲ ਗੱਲ-ਬਾਤ ਕੀਤੀ ਤਾਂ ਉਹਨਾਂ ਕਿਹਾ ਕੀ ਉਹ ਤੇ ਉਹਨਾਂ ਦੀ ਪਾਰਟੀ ਮਨੁੱਖੀ ਅਧਿਕਾਰਾਂ, ਵਾਤਾਵਰਨ ਵਰਗੇ ਮੁੱਦਿਆਂ ਉੱਪਰ ਸਖ਼ਤ ਸਟੈਂਡ ਲੈਣ ਵਾਲੀ ਇਕਲੌਤੀ ਪਾਰਟੀ ਹੈ। ਜੇ ਗੱਲ ਕਰੀਏ ਸ. ਨਵਦੀਪ ਸਿੰਘ ਦੇ ਪੇਸ਼ੇ ਦੀ ਉਹ ਇਕ ਕਾਰ ਮਕੈਨਿਕ ਹਨ। ਸ. ਨਵਦੀਪ 2007 ‘ਚ ਆਸਟ੍ਰੇਲੀਆ ਆਇਆ ਸੀ। ਆਸਟ੍ਰੇਲੀਆ ਆਕੇ ਨਵਦੀਪ ਨੇ ਮਕੈਨਿਕ ਵਜੋਂ ਸ਼ੁਰੂਆਤ ਕਰ ਵਰਕਸ਼ਾਪ ਖੋਲੀ। ਨਵਦੀਪ ਨੇ ਗ੍ਰਿਫਥ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿਗ ਤੇ ਵਾਤਾਵਰਨ ਦੀ ਇੰਜੀਨੀਅਰਿਗ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਨਵਦੀਪ ਨੇ ਖ਼ਾਸ ਗੱਲ-ਬਾਤ ਕਰਦਿਆਂ ਦੱਸਿਆ ਕਿ ਉਹ ਆਮ ਲੋਕਾਂ ‘ਚ ਵਿਚਰਦਾ ਹਨ ਤੇ ਇਸ ਲਈ ਨਵਦੀਪ ਨੂੰ ਆਮ ਲੋਕਾਂ ਦੀਆਂ ਹਰ ਮੁਸ਼ਕਲਾਂ ਦਾ ਪਤਾ ਹੈ। ਉਹਨਾਂ ਵਨ ਨੇਸ਼ਨ ਪਾਰਟੀ ਦੀ ਨੇਤਾ ਮਾਨਯੋਗ ਸੈਨੇਟਰ ਪਾਲਿਨ ਹੈਨਸਨ ਦੇ ਬੀਤੇ ਦਿਨੀਂ ਦਿੱਤੇ ਬਿਆਨ “ਆਸਟ੍ਰੇਲੀਆ ਦੀਆਂ ਸੜਕਾਂ ਤੇ ਭੀੜ ਵਿੱਚ ਵਾਧਾ ਪਰਵਾਸੀਆ ਕਰਕੇ ਹੈ। ਨਾ ਹੀ ਭੀੜ ਬਲਕਿ ਸਾਡੇ ਸਕੂਲ ਅਤੇ ਹਸਪਤਾਲ ਪਰਵਾਸੀਆ ਕਾਰਨ ਭਰੇ ਪਏ ਹਨ” ਤੇ ਨਿਸ਼ਾਨਾ ਸਾਧ ਦੇ ਆਖਿਆ ਕਿ ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਕਿ ਉਹ ਇਹ ਨਹੀਂ ਜਾਣਦੀ ਕਿ ਆਸਟ੍ਰੇਲੀਆ ਕੋਲ ਪਰਵਾਸ ਨੀਤੀ ਹੈ ਤਾਂ ਕਿ ਵਿਕਾਸ ਦੀ ਰਫ਼ਤਾਰ ਬਣੀ ਰਹੇ ਅਤੇ ਕਿੱਤਾਮੁੱਖੀ ਖੇਤਰਾਂ ਵਿੱਚ ਮਾਹਿਰ ਮੁਹੱਈਆ ਕਰਨ ਵਿੱਚ ਸਹਾਇਕ  ਹੈ। ਪਾਲਿਨ ਨੂੰ ਇਸ ਦਾ ਅੰਦਾਜ਼ਾ ਨਹੀਂ ਕਿ ਇਕੱਲੇ ਆਸਟ੍ਰੇਲੀਆ ਵਿੱਚੋੰ ਕਿੱਤਾ ਮਾਹਿਰ ਅਸਾਮੀਆਂ ਦੀ ਭਰਵਾਈ ਨਹੀਂ ਹੋ ਸਕਦੀ।
ਉਹ ਇਹ ਵੀ ਨਹੀਂ ਜਾਣਦੀ ਕਿ ਜੇਕਰ ਉਹ ਹਸਪਤਾਲ ਵਿੱਚ ਦਾਖਲ ਹੋਵੇ ਤਾਂ ਸੰਭਾਵਿਤ ਤੌਰ ਤੇ ਉਸਦੀ ਦੇਖਭਾਲ ਇੱਕ ਪਰਵਾਸੀ ਡਾਕਟਰ ਜਾਂ ਨਰਸ ਵੱਲੋਂ ਕੀਤੀ ਜਾਵੇਗੀ ਕਿਉਂਕਿ ਕੁਈਨਜ਼ਲੈਡ ਦਾ ਪੰਜਾਹ ਫੀਸਦੀ ਡਾਕਟਰੀ ਪ੍ਰਬੰਧ ਪਰਵਾਸੀ ਡਾਕਟਰਾਂ ਅਤੇ ਨਰਸਾਂ ਵੱਲੋਂ ਚਲਾਇਆ ਜਾ ਰਿਹਾ ਹੈ।
ਅਗਰ ਉਹਨਾਂ ਨੂੰ ਕਦੇ ਵੀ ਡਾਕਟਰੀ ਸਹਾਇਤਾ ਦੀ ਲੋੜ ਨਾ ਪਏ ਤੇ ਉਹ ਤੰਦਰੁਸਤ ਜਿੰਦਗੀ ਜਿਉਣ ਤੋਂ ਬਾਅਦ ਵਡੇਰੀ ਉਮਰ ਹੋਣ ਤੇ ਵਡੇਰੇ ਲੋਕਾਂ ਦੀ ਦੇਖਭਾਲ ਵਾਲੇ ਕੇਂਦਰ ਵਿੱਚ ਜਾਣਗੇ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਜਿਆਦਾ ਹੈ ਕਿ ਉਹਨਾਂ ਦੀ ਦੇਖਭਾਲ ਕਿਸੇ ਪਰਵਾਸੀ ਮਾਹਿਰ ਵੱਲੋਂ ਕੀਤੀ ਜਾਵੇਗੀ ਕਿਉਂਕਿ ਵਡੇਰੇ ਲੋਕਾਂ ਦੀ ਦੇਖਭਾਲ ਸੰਬੰਧੀ  ਸੇਵਾਵਾਂ ਵੀ ਵੱਡੀ ਗਿਣਤੀ ਵਿੱਚ ਪਰਵਾਸੀਆਂ ਵੱਲੋਂ ਹੀ ਚਲਾਈਆਂ ਜਾਂਦੀਆਂ ਹਨ। ਖੁਸ਼ਕਿਸਮਤੀ ਨਾਲ ਵਿਦੇਸ਼ੀ ਜੰਮੇ ਤੇ ਨਿਪੁੰਨ ਅਧਿਆਪਕ ਵੀ ਕਵੀਨਜਲੈਂਡ ਦੇ ਸਕੂਲਾਂ ਵਿੱਚ ਚੰਗੀਆਂ ਸੇਵਾਵਾਂ ਨਿਭਾ ਰਹੇ ਹਨ। ਗਰੀਨ ਪਾਰਟੀ ਤੋਂ ਨਵਦੀਪ ਸਿੰਘ ਨੇ ਕਿਹਾ ਕਿ ਹਰ ਤਰ੍ਹਾਂ ਦੀ ਸੰਕਾ ਨਵਿਰਤੀ ਹਿੱਤ ਉਹਨਾਂ ਦੀ ਬਹੁਸਭਿਅਤਾ ਨੀਤੀ ਵੀ ਉਹਨਾਂ ਦੀ ਪਾਰਟੀ ਦੀ ਵੈਬਸਾਈਟ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜੋ ਨਿਮਨਲਿਖਤ ਹੈ।
“ਬਹੁਸਭਿਅਤਾ ਹਰ ਮੁਹਾਜ ਤੇ ਅਸਫਲ ਹੈ।ਇਹ ਨਕਰਾਤਮਕ ਤੇ ਵਖਰੇਵੇਂ ਵਾਲੀ ਹੈ ਅਤੇ ਇੱਕ ਭਾਰ ਹੈ ਜੋ ਕਿ ਸਾਡੇ ਸੁਰੱਖਿਅਤ ਅਤੇ ਸਾਂਝਾ ਭਰੇ ਸਮਾਜ ਨੂੰ ਲੈ ਡੁੱਬੇਗੀ।ਸੁੱਧ ਰਾਸਟਰ ਦੀ ਨੀਤੀ ਬਹੁਸਭਿਅਕ ਨੀਤੀ ਅਤੇ ਨਸਲੀ ਵਿਤਕਰੇ ਖ਼ਿਲਾਫ਼ ਕਾਨੂੰਨ ਨੂੰ ਖਤਮ ਕਰਕੇ ਆਪਸਦਾਰੀ,ਰਾਸ਼ਟਰਵਾਦ,ਵਫ਼ਾਦਾਰੀ ਅਤੇ ਆਸਟ੍ਰੇਲੀਅਨ ਹੋਣ ਦੇ ਮਾਣ ਵਿੱਚ ਵਾਧਾ ਕਰੇਗੀ।” ਵੇਖਣਾ ਹੋਵੇਗਾ ਕਿ 25 ਨਵੰਬਰ ਤੋਂ ਬਾਅਦ ਕਿਹੜੀ ਪਾਰਟੀ 47 ਉਮੀਦਵਾਰਾਂ ਦੇ ਬਹੁਮਤ ਨਾਲ ਕਵੀਨਜ਼ਲੈਂਡ ਸੱਤਾ ਵਿੱਚ ਆਵੇਗੀ। ਵੋਟ ਨਾਂ ਪਾਉਣ ਤੇ ਜੁਰਮਾਨਾ ਵੀ ਹੋਵੇਗਾ।

Install Punjabi Akhbar App

Install
×