ਕੁਈਨਜ਼ਲੈਂਡ ਕੈਬਨਟ ਤੋਂ ਜੈਕੀ ਟਰੈਡ ਨੇ ਦਿੱਤਾ ਅਸਤੀਫਾ

(ਐਸ.ਬੀ.ਐਸ.) ਜੈਕੀ ਟਰੈਡ ਜੋ ਕਿ ਕੁਈਨਜ਼ਲੈਂਡ ਦੀ ਡਿਪਟੀ ਪ੍ਰੀਮਿਅਰ ਅਤੇ ਖ਼ਜ਼ਾਨਚੀ ਦਾ ਪਦਭਾਰ ਸੰਭਾਲ ਰਹੇ ਸਨ, ਨੇ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਹੋ ਰਹੀ ਪੜਤਾਲ ਦੇ ਚਲਦਿਆਂ ਆਪਣੇ ਸਾਰੇ ਪਦਭਾਰਾਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨਾ੍ਹਂ ਨੂੰ 12 ਮਹੀਨਿਆਂ ਅੰਦਰ ਦੂਜੀ ਵਾਰੀ ਅਜਿਹੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਉਨਾ੍ਹਂ ਨੂੰ ਹੁਣੇ ਹੁਣੇ ਹੀ ਉਨਾ੍ਹਂ ਦੀਆਂ ਬਤੌਰ ਮਨਿਸਟਰ ਸਾਰੀਆਂ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਸਿਹਤ ਮੰਤਰੀ ਸਟੀਵਨ ਮਾਈਲਜ਼ ਨੂੰ ਫੌਰੀ ਤੌਰ ਤੇ ਡਿਪਟੀ ਪ੍ਰੀਮਿਅਮ ਥਾਪਿਆ ਗਿਆ ਹੈ; ਕੈਮਰਨ ਡਿਕ ਨੂੰ ਖ਼ਜ਼ਾਨੇ ਅਤੇ ਕੇਟ ਜੋਨਜ਼ ਨੂੰ ਸਟੇਟ ਡਿਵੈਲਪਮੈਂਟ ਦੇ ਪਦਭਾਰ ਸੌਂਪੇ ਗਏ ਹਨ।

Install Punjabi Akhbar App

Install
×