ਖਾਸ ਕਾਰਨਾਂ ਅਧੀਨ ਆਉਣ ਵਾਲਿਆਂ ਨੂੰ ਦਿੱਤੀ ਗਈ ਛੋਟ
ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਕਰੋਨਾ ਤੋਂ ਬਚਾਉ ਅਧੀਨ ਹੋਟਲ ਕੁਆਰਨਟੀਨ ਵਾਲੀਆਂ ਥਾਂਵਾਂ ਉਪਰ ਪੈ ਰਹੇ ਭਾਰ ਕਾਰਨ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਵਿਕਟੌਰੀਆ, ਨਿਊ ਸਾਊਥ ਵੇਲਜ਼ ਅਤੇ ਏ.ਸੀ.ਟੀ. ਤੋਂ ਆਉਣ ਵਾਲਿਆਂ ਲਈ 2 ਹਫ਼ਤਿਆਂ ਦਾ ਬੰਦ ਕੀਤਾ ਜਾ ਰਿਹਾ ਹੈ ਅਤੇ ਖਾਸ ਵਜਾਹ ਅਤੇ ਇਜਾਜ਼ਤ ਨਾਲ ਜਾਂ ਫੇਰ ਮੈਡੀਕਲ ਸੁਵਿਧਾਵਾਂ ਜਾਂ ਇਲਾਜ ਲਈ ਕੁਈਨਜ਼ਲੈਂਡ ਆਉਂਦਾ ਹੈ ਤਾਂ ਉਸ ਨੂੰ ਹੋਟਲ ਕੁਆਰਨਟੀਨ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਹ ਨਿਯਮ ਅੱਜ ਤੋਂ ਹੀ ਬਾਅਦ ਦੁਪਹਿਰ ਲਾਗੂ ਮੰਨੇ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਰਾਜ ਭਰ ਵਿੱਚ 5114 ਲੋਕ ਹੋਟਲ ਕੁਆਰਨਟੀਨ ਵਿੱਚ ਹਨ ਜਿਨ੍ਹਾਂ ਵਿੱਚ ਕਿ 3257 ਕੁਈਨਜ਼ਲੈਂਡ ਦੀ ਹੀ ਰਹਿਣ ਵਾਲੇ ਹਨ ਅਤੇ ਇਸ ਕਾਰਨ ਰਾਜ ਭਰ ਵਿੱਚ ਚਲਾਈਆਂ ਜਾ ਰਹੀਆਂ 22 ਅਜਿਹੀਆਂ ਸੁਵਿਧਾਵਾਂ ਵਾਲੀਆਂ ਥਾਵਾਂ ਉਪਰ ਕਾਫੀ ਲੋਡ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਨਾਲ ਲਗਦੇ ਬਾਰਡਰਾਂ ਉਪਰ ਰਾਜ ਦੀ ਪੁਲਿਸ ਦੇ ਨਾਲ ਨਾਲ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 120 ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ ਅਤੇ ਬਾਰਡਰਾਂ ਦੀ ਸੁਰੱਖਿਆ ਆਦਿ ਨੂੰ ਇਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ।