ਕੁਈਨਜ਼ਲੈਂਡ ਨੇ ਅਧਿਕਾਰਿਕ ਤੌਰ ਤੇ ਕਰੋਨਾ ਨੂੰ ਕਿਹਾ ‘ਬਾਏ-ਬਾਏ’

ਰਾਜ ਦੇ ਕਾਰਜਕਾਰੀ ਪ੍ਰੀਮੀਅਰ ਅਤੇ ਸਿਹਤ ਮੰਤਰੀ -ਸਟੀਵਨ ਮਾਈਲਜ਼ ਨੇ ਟਵੀਅਰ ਰਾਹੀਂ ਐਲਾਨ ਕਰਦਿਆਂ ਕਿਹਾ ਕਿ ਰਾਜ ਅੰਦਰ ਆਈ ਕਰੋਨਾ ਦੀ ਚੌਥੀ ਲਹਿਰ ਨੂੰ ਕੁਈਨਜ਼ਲੈਂਡ ਸਰਕਾਰ ਨੇ ਅਧਿਕਾਰਿਕ ਤੌਰ ਤੇ ਅਲਵਿਦਾ ਆਖ਼ ਦਿੱਤਾ ਹੈ ਅਤੇ ਇਸ ਦਾ ਮਤਲਭ ਹੈ ਕਿ ਹੁਣ ਰਾਜ ਭਰ ਵਿੱਚ ਕਰੋਨਾ ਕਾਰਨ ਮੂੰਹਾਂ ਉਪਰ ਮਾਸਕ ਆਦਿ ਲਗਾਉਣਾਂ ਜ਼ਰੂਰੀ ਨਹੀਂ ਰਿਹਾ ਹੈ।
ਇਸ ਐਲਾਨ ਦੇ ਨਾਲ ਹੀ ਰਾਜ ਭਰ ਵਿੱਚ ਹੁਣ ਕਰੋਨਾ ਵਾਲੀ ਸਥਿਤੀ ਨੂੰ ਪੀਲੇ (Amber) ਤੋਂ ਹਰੇ (Green) ਵਿੱਚ ਕਰ ਦਿੱਤਾ ਗਿਆ ਹੈ ਜਿੱਥੇ ਕਿ ਹੁਣ ਜਨਤਕ ਥਾਂਵਾਂ ਤੇ, ਹਸਪਤਾਲਾਂ ਆਦਿ ਅੰਦਰ ਅਤੇ ਜਾਂ ਫੇਰ ਜਨਤਕ ਪਰਿਵਹਨਾਂ ਅੰਦਰ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ।