ਕੁਈਨਜ਼ਲੈਂਡ ਵਿੱਚ ਕਰੋਨਾ ਦੇ ਮਾਮਲੇ ਵਧੇ…. ਕੀ ਕਿਹਾ ਸਿਹਤ ਮੰਤਰੀ ਨੇ….?

ਕੁਈਨਜ਼ਲੈਂਡ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1158 ਮਾਮਲੇ ਦਰਜ ਹੋਏ ਹਨ ਅਤੇ ਜਦੋਂ ਦੀ ਇਹ ਭਿਆਨਕ ਬਿਮਾਰੀ ਸ਼ੁਰੂ ਹੋਈ ਹੈ, ਰਾਜ ਵਿੱਚ 1000 ਤੋਂ ਵੱਧ ਮਾਮਲੇ ਇਸ ਵੇਲੇ ਹੀ ਹੋਏ ਹਨ।
ਹਸਪਤਾਲਾਂ ਵਿੱਚ ਇਸ ਸਮੇਂ ਕੁੱਲ 6 ਕਰੋਨਾ ਮਰੀਜ਼ ਭਰਤੀ ਹਨ ਅਤੇ ਜ਼ੇਰੇ ਇਲਾਜ ਹਨ।
ਰਾਜ ਦੇ ਸਿਹਤ ਮੰਤਰੀ ਯਵੇਥ ਡੀਆਥ ਨੇ ਨਵੇਂ ਐਲਾਨਾਂ ਰਾਹੀਂ ਸੂਚਿਤ ਕੀਤਾ ਹੈ ਕਿ ਰਾਜ ਵਿੱਚ ਪਹਿਲਾਂ ਤੋਂ ਚੱਲ ਰਹੀ ਸ਼ਰਤ ਜਿਸ ਦੇ ਤਹਿਤ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ 5ਵੇਂ ਦਿਨ ਪੀ.ਸੀ.ਆਰ. ਟੈਸਟ ਕਰਵਾਉਣਾ ਪੈਂਦਾ ਸੀ, ਹੁਣ ਇਸ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਦੂਸਰੇ ਰਾਜਾਂ ਤੋਂ ਇੱਥੇ ਲੋਕ ਆ ਰਹੇ ਹਨ ਅਤੇ ਉਨ੍ਹਾਂ ਵਿੱਚ ਕੋਵਿਡ-19 ਪਾਜ਼ਿਟਿਵ ਦੀ ਦਰ ਮਹਿਜ਼ 0.6% ਹੀ ਪਾਈ ਜਾ ਰਹੀ ਹੈ ਅਤੇ ਇਸੇ ਵਾਸਤੇ ਸਰਕਾਰ ਨੇ ਫੈਸਲਾ ਲਿਆ ਹੈ ਕਿ 5ਵੇਂ ਦਿਨ ਵਾਲੇ ਟੈਸਟ ਦੀ ਸ਼ਰਤ ਨੂੰ ਖ਼ਤਮ ਹੀ ਕਰ ਦਿੱਤਾ ਜਾਵੇ ਕਿਉਂਕਿ ਇੱਥੇ ਵੀ ਟੈਸਟਿੰਗ ਸੈਂਟਰਾਂ ਉਪਰ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

Install Punjabi Akhbar App

Install
×