ਕੁਈਨਜ਼ਲੈਂਡ ਸਿਹਤ ਅਧਿਕਾਰੀਆਂ ਵੱਲੋਂ ਦਿਸੰਬਰ 1 ਤੋਂ 7 ਤਾਰੀਖ਼ ਤੱਕ ਦੇ ਆਂਕੜੇ ਪੇਸ਼ ਕਰਦਿਆਂ ਦੱਸਿਆ ਹੈ ਕਿ ਇਸ ਹਫ਼ਤੇ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ 13,632 ਮਾਮਲੇ ਦਰਜ ਹੋਏ ਹਨ ਜਦੋਂ ਕਿ ਇਸ ਬਿਮਾਰੀ ਨਾਲ ਪੀੜਿਤ 15 ਵਿਅਕਤੀਆਂ ਦੀ ਮੌਤ ਦੇ ਆਂਕੜੇ ਵੀ ਅਧਿਕਾਰੀਆਂ ਵੱਲੋਂ ਪੇਸ਼ ਕੀਤੇ ਗਏ ਹਨ।
ਰਾਜ ਭਰ ਵਿੱਚ ਹਸਪਤਾਲਾਂ ਵਿੱਚ ਭਰਤੀ ਕਰੋਨਾ ਮਰੀਜ਼ਾਂ ਦੀ ਸੰਖਿਆ 320 ਹੈ ਜਿਨ੍ਹਾਂ ਵਿੱਚੋਂ 8 ਆਈ.ਸੀ.ਯੂ. ਵਿੱਚ ਵੀ ਹਨ।
ਰਾਜ ਵਿੱਚ 16 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ ਪੂਰਨ ਟੀਕਾਕਰਣ ਦੀ ਦਰ 91.7% ਹੈ।
ਜ਼ਿਆਦਾ ਜਾਣਕਾਰੀ ਲਈ ਰਾਜ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।