-ਕੁਈਨਜ਼ਲੈਂਡ- ਕਰੋਨਾ ਦੇ 5,142 ਨਵੇਂ ਮਾਮਲੇ ਅਤੇ 1 ਮੌਤ ਦਰਜ

ਕੁਈਨਜ਼ਲੈਂਡ ਵਿੱਚ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ ਕਰੋਨਾ ਦੇ ਨਵੇਂ 5142 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 1 ਵਿਅਕਤੀ ਦੀ ਮੌਤ ਬਾਰੇ ਵੀ ਅਧਿਕਾਰੀਆਂ ਨੇ ਸੂਚਨਾ ਜਾਰੀ ਕੀਤੀ ਹੈ।
ਬੀਤੇ ਦਿਨ ਦੇ 4639 ਵਾਲੇ ਆਂਕੜੇ ਤੋਂ ਅੱਜ ਦਾ ਇਹ ਆਂਕੜਾ ਜ਼ਿਆਦਾ ਦਿਖਾਈ ਦਿੰਦਾ ਹੈ ਜੋ ਕਿ ਸਿਹਤ ਅਧਿਕਾਰੀਆਂ ਵਾਸਤੇ ਅਤੇ ਸਮਾਜਿਕ ਤੌਰ ਤੇ ਚਿੰਤਾ ਖੜੀ ਕਰਦਾ ਹੈ। ਰਾਜ ਭਰ ਵਿੱਚ ਹਸਪਤਾਲਾਂ ਵਿੱਚ ਕਰੋਨਾ ਪੀੜਿਤਾਂ ਦੀ ਸੰਖਿਆ 484 ਹੈ ਅਤੇ ਇਨ੍ਹਾਂ ਵਿੱਚੋਂ 13 ਲੋਕ ਆਈ.ਸੀ.ਯੂ. ਵਿੱਚ ਵੀ ਹਨ।

Install Punjabi Akhbar App

Install
×