-ਕੁਈਨਜ਼ਲੈਂਡ- ਕਰੋਨਾ ਦੇ ਨਵੇਂ 7,673 ਮਾਮਲੇ, 2 ਮੌਤਾਂ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜੇ ਦਰਸਾਉਂਦ ਹਨ ਕਿ ਕੁਈਨਜ਼ਲੈਂਡ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 7,673 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਨਾਲ ਹੋਣ ਵਾਲੀਆਂ 2 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਦੇ ਹਸਪਤਾਲਾਂ ਵਿੱਚ ਇਸ ਸਮੇਂ ਦੌਰਾਨ 574 ਕਰੋਨਾ ਪੀੜਿਤ ਦਾਖਿਲ ਹਨ ਅਤੇ ਇਨ੍ਹਾਂ ਵਿੱਚੋਂ 21 ਮਰੀਜ਼ ਵੈਂਟੀਲੇਟਰਾਂ ਉਪਰ ਜ਼ੇਰੇ ਇਲਾਜ ਹਨ।
ਰਾਜ ਭਰ ਵਿੱਚ ਕੁੱਲ ਚਲੰਤ ਕਰੋਨਾ ਮਰੀਜ਼ਾਂ ਦੀ ਸੰਖਿਆ ਇਸ ਸਮੇਂ 50,000 ਤੋਂ ਵੱਧ ਹੈ।

Install Punjabi Akhbar App

Install
×