ਕੁਈਨਜ਼ਲੈਂਡ ਵਿੱਚ ਕਰੋਨਾ ਦੇ ਨਵੇਂ 23,630 ਮਾਮਲੇ ਅਤੇ 3 ਮੌਤਾਂ ਦਰਜ

ਰਾਜ ਦੀ ਘਰੇਲੂ ਆਵਾਜਾਈ ਲਈ ਬਾਰਡਰ ਖੋਲ੍ਹਣ ਦੀਆਂ ਤਿਆਰੀਆਂ…..

ਰਾਜ ਦੀ ਘਰੇਲੂ ਆਵਾਜਾਈ ਲਾਈ ਬਾਰਡਰ ਖੁੱਲ੍ਹਣ ਤੋਂ ਮਹਿਜ਼ ਇੱਕ ਦਿਨ ਪਹਿਲਾਂ ਅਤੇ ਰਾਜ ਭਰ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਕਾਰਨ ਹੋਈਆਂ ਮੌਤਾਂ ਤੋਂ ਇੱਕ ਦਿਨ ਬਾਅਦ, ਅੱਜ, ਬੀਤੇ 24 ਘੰਟਿਆਂ ਦਾ ਆਂਕੜਾ ਦਰਸਾਉਂਦਾ ਹੈ ਕਿ ਰਾਜ ਭਰ ਵਿੱਚ ਇਸ ਸਮੇਂ ਦੌਰਾਨ 23,630 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਅਤੇ ਇਸ ਦੇ ਨਾਲ ਹੀ 3 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ 2 ਵਿਅਕਤੀ 70ਵਿਆਂ ਸਾਲਾਂ ਵਿੱਚ ਅਤੇ 1 ਆਪਣੇ 60ਵਿਆਂ ਸਾਲਾਂ ਵਿੱਚ ਸੀ ਅਤੇ ਤਿੰਨਾਂ ਨੂੰ ਹੀ ਕਰੋਨਾ ਤੋਂ ਬਚਾਉ ਵਾਲਾ ਕੋਈ ਵੀ ਟੀਕਾ ਨਹੀਂ ਸੀ ਲੱਗਿਆ ਹੋਇਆ।
ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਮਿਲੇ ਕਰੋਨਾ ਦੇ ਮਾਮਲਿਆਂ ਵਿੱਚ ਰੈਪਿਡ ਐਂਟੀਜਨ ਟੈਸਟ ਦੇ 10,182 ਨਤੀਜੇ ਵੀ ਸ਼ਾਮਿਲ ਕੀਤੇ ਗਏ ਹਨ।
ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਮੁੜ ਤੋਂ ਕਿਹਾ ਕਿ ਮਰਨ ਵਾਲਾ ਕੋਈ ਵੀ ਹੋਵੇ, ਸਾਡੇ ਸਮਾਜ, ਰਾਜ ਅਤੇ ਦੇਸ਼ ਦਾ ਹਿੱਸਾ ਹੈ ਅਤੇ ਉਸ ਦਾ ਦੁੱਖ ਸਿਰਫ ਉਸਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਨੂੰ ਹੁੰਦਾ ਹੈ ਅਤੇ ਹੋ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਣ ਵਾਲਾ ਵਿਅਕਤੀ ਹਮੇਸ਼ਾ ਸਮਾਜ, ਦੁਨੀਆਂ ਅਤੇ ਉਸਦੇ ਆਪਣੇ ਪਰਿਵਾਰ ਵਿੱਚ ਅਜਿਹਾ ਘਾਟਾ ਪਾ ਕੇ ਜਾਂਦਾ ਹੈ ਜੋ ਕਿ ਕਦੀ ਵੀ ਪੂਰਿਆ ਨਹੀਂ ਜਾ ਸਕਦਾ।

Install Punjabi Akhbar App

Install
×