ਕੁਈਨਜ਼ਲੈਂਡ ਵਿੱਚ ਵੀ ਕਰੋਨਾ ਦੇ 3 ਨਵੈਂ ਮਾਮਲੇ ਦਰਜ -ਫਲਾਈਟ ਅਟੈਂਡਟ ਤੋਂ ਹੋਏ ਸੰਕ੍ਰਮਿਤ

ਕੁਈਨਜ਼ਲੈਂਡ ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ, ਜੀਨੇਟ ਯੰਗ ਅਨੁਸਾਰ ਰਾਜ ਵਿੱਚ ਦਰਜ ਕੀਤੇ ਗਏ ਕਰੋਨਾ ਦੇ 3 ਨਵੇਂ ਮਾਮਲਿਆਂ ਦਾ ਸਬੰਧ ਉਸ ਫਲਾਈਟ ਅਟੈਂਡੈਂਟ ਨਾਲ ਜੁੜਿਆ ਹੈ ਜੋ ਕਿ ਬ੍ਰਿਸਬੇਨ ਵਿੱਚ ਹੋਟਲ ਕੁਆਰਨਟੀਨ ਤੋਂ ਬਾਅਦ ਕਰੋਨਾ ਪਾਜ਼ਿਟਿਵ ਹੋ ਗਿਆ ਸੀ। ਉਕਤ ਫਲਾਈਟ ਅਟੈਂਡੈਂਟ ਨਾਲ ਸਬੰਧਤ ਹੁਣ ਕੁੱਲ ਮਾਮਲੇ 4 ਹੋ ਗਏ ਹਨ।
ਨਵੇਂ ਮਾਮਲਿਆਂ ਵਿੱਚ ਇੱਕ ਤਾਂ ਪੁਰਤਗਾਲੀ ਫੈਮਲੀ ਸੈਂਟਰ ਦਾ ਮੈਨੇਜਰ ਹੈ ਅਤੇ ਇਹ ਵਿਅਕਤੀ ਵੀ ਟੈਸਟ ਪਾਜ਼ਿਟਵ ਆਉਣ ਤੋਂ ਪਹਿਲਾਂ ਹੀ ਆਪਣੇ ਘਰ ਅੰਦਰ ਹੀ ਕੁਆਰਨਟੀਨ ਵਿੱਚ ਸੀ।
ਦੂਸਰੇ 2 ਮਾਮਲੇ ਉਨ੍ਹਾਂ ਵਿਅਕਤੀਆਂ ਦੇ ਹਨ ਜੋ ਕਿ ਫਲਾਈਟ ਅਟੈਂਡੈਂਟ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਇਹ ਲੋਕ ਵੀ ਆਪਣੇ ਇਨਫੈਕਸ਼ਨ ਦੇ ਸਮੇਂ ਦੌਰਾਨ ਹੋਟਲ ਕੁਆਰਨਟੀਨ ਵਿੱਚ ਹੀ ਸਨ।
ਇਸ ਤੋਂ ਇਲਾਵਾ ਉਕਤ ਸੈਂਟਰ ਵਿੱਚ ਕੁੱਲ ਮਿਲਾ ਕੇ 36 ਲੋਕ ਸਨ ਜੋ ਕਿ ਹੁਣ ਆਈਸੇਲੈਸ਼ਨ ਵਿੱਚ ਹਨ ਅਤੇ ਸਿਹਤ ਅਧਿਕਾਰੀਆਂ ਦੀ ਨਜ਼ਰ ਵਿੱਚ ਹਨ।
ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਸਰਕਾਰ ਨੇ ਵੀ ਗ੍ਰੇਟਰ ਸਿਡਨੀ ਅਤੇ ਨਾਲ ਲੱਗਦੇ ਹਾਟਸਪਾਟਾਂ ਦੇ ਆਵਾਗਮਨ ਉਪਰ ਹਾਲ ਦੀ ਘੜੀ ਪੂਰਨ ਰੋਕ ਲਗਾ ਦਿੱਤੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks