ਕੁਈਨਜ਼ਲੈਂਡ ਦੇ ਬਾਰਡਰ ਖੁੱਲ੍ਹੇ: ਨਿਊ ਸਾਊਥ ਵੇਲਜ਼ ਦੇ ਹੋਰਨਾਂ ਲੋਕਾਂ ਲਈ ਪਰੰਤੂ ਸਿਡਨੀ ਲਈ ਨਹੀਂ ਅਤੇ ਵਿਕਟੋਰੀਆ ਲਈ ਵੀ ਰਹਿਣਗੇ ਬੰਦ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਦੀ ਸਰਕਾਰ ਆਪਣੀਆਂ ਸੀਮਾਵਾਂ ਨੂੰ ਅੱਜ ਤੋਂ ਨਿਊ ਸਾਊਥ ਵੇਲਜ਼ ਦੇ ਸਿਰਫ ਸਿਡਨੀ ਨੂੰ ਛੱਡ ਕੇ ਬਾਕੀ ਸਾਰੇ ਪਾਸਿਆਂ ਦੇ ਤਕਰੀਬਨ 3 ਮਿਲੀਅਨ ਲੋਕਾਂ ਲਈ ਮੁੜ ਤੋਂ ਖੋਲ੍ਹ ਦਿੱਤੇ ਹਨ। ਵਿਕਟੋਰੀਆ ਰਾਜ ਦੇ ਲੋਕਾਂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਵਾਸਤੇ ਹਾਲ ਦੀ ਘੜੀ ਸੀਮਾਵਾਂ ਉਪਰ ਪਾਬੰਧੀਆਂ ਲਾਗੂ ਹੀ ਰਹਿਣਗੀਆਂ। ਕਿਹਾ ਇਹ ਵੀ ਜਾ ਸਕਦਾ ਹੈ ਕਿ ਉਕਤ ਪਹਿਲਾ ਨਵੀਂ ਬਣੀ ਐਨਸਟੇਸੀਆ ਸਰਕਾਰ ਦਾ ਪਹਿਲਾ ਅਹਿਮ ਫੈਸਲਾ ਹੈ ਅਤੇ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਕਾਮਯਾਬੀ ਨਾਲ ਲੜ੍ਹਨ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਉਹ ਮੁੜ੍ਹ ਕੇ ਜੇਤੂ ਹੋ ਕੇ ਆਏ ਹਨ। ਗੋਲਡ ਕੋਸਟ ਦੇ ਬੈਰੀਅਰਾਂ ਉਪਰ ਪੁਲਿਸ ਪੂਰੀ ਤਰ੍ਹਾਂ ਮੁਸਤੈਦੀ ਨਾਲ ਸਾਰੇ ਆਉਣ ਵਾਲਿਆਂ ਦੀ ਤਰਤੀਬ ਨਾਲ ਚੈਕਿੰਗ ਕਰ ਰਹੀ ਹੈ ਅਤੇ ਸਾਰਿਆਂ ਦੇ ਹੀ ਅਪਡੇਟਿਡ ਬਾਰਡਰ ਪਾਸਾਂ ਨੂੰ ਘੋਖਿਆ ਜਾ ਰਿਹਾ ਹੈ ਤਾਂ ਜੋ ਕੋਵਿਡ-19 ਦੇ ਲਾਗੂ ਨਿਯਮਾਂ ਵਿੱਚ ਕਿਸੇ ਕਿਸਮ ਦੀ ਕੋਈ ਉਲੰਘਣਾ ਨਾ ਹੋ ਸਕੇ ਅਤੇ ਲੋਕ ਵੀ ਸਰੱਖਿਅਤ ਰਹਿਣ। ਜ਼ਿਕਰਯੋਗ ਇਹ ਵੀ ਹੈ ਕਿ ਕੁਈਨਜ਼ਲੈਂਡ ਸਰਕਾਰ ਨੇ ਸਿਡਨੀ ਵਿਚਲੇ ਘੱਟੋ ਘੱਟ 32 ਥਾਵਾਂ ਨੂੰ ‘ਹਾਟਸਪਾਟ’ ਐਲਾਨਿਆ ਹੋਇਆ ਹੈ।

Install Punjabi Akhbar App

Install
×