ਕੁਈਨਜ਼ਲੈਂਡ ਦੇ ਬਾਰਡਰ ਸੋਮਵਾਰ ਤੋਂ ਖੁੱਲ੍ਹਣਗੇ ਨਿਊ ਸਾਊਥ ਵੇਲਜ਼ ਨਾਲ -ਐਨਸਟੇਸੀਆ ਪਾਲਾਸ਼ਾਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਸੋਮਵਾਰ (ਫਰਵਰੀ 1, 2021) ਤੋਂ ਰਾਜ ਦੀਆਂ ਸੀਮਾਵਾਂ ਨੂੰ ਨਿਊ ਸਾਊਥ ਵੇਲਜ਼ ਰਾਜ ਨਾਲ ਖੋਲ੍ਹ ਦਿੱਤਾ ਜਾਵੇਗਾ ਅਤੇ ਆਵਾਜਾਈ ਪਹਿਲਾਂ ਦੀ ਤਰ੍ਹਾਂ ਹੀ ਸ਼ੁਰੂ ਹੋ ਜਾਵੇਗੀ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਨੇ ਸਿਡਨੀ, ਵੂਲੋਨਗੌਂਗ ਅਤੇ ਦ ਬਲੂ ਮਾਊਂਟੇਨਜ਼ ਦੇ ਤਕਰੀਬਨ 35 ਖੇਤਰਾਂ ਨਾਲ ਦਿਸੰਬਰ ਦੇ ਮੱਧ ਵਿੱਚ ਸਾਰੀਆਂ ਸੀਮਾਵਾਂ ਨੂੰ ਬੰਦ ਕਰ ਦਿੱਤਾ ਸੀ ਕਿਉਂਕਿ ਇੱਥੇ ਇੱਕ ਦਮ ਕਾਫੀ ਮਾਤਰਾ ਵਿੱਚ ਕਰੋਨਾ ਦੇ ਮਰੀਜ਼ ਪਾਏ ਗਏ ਸਨ ਅਤੇ ਇਨ੍ਹਾਂ ਅੰਦਰ ਕਰੋਨਾ ਦੇ ਨਵੇਂ ਸੰਸਕਰਣ ਦੇ ਵੀ ਕੁੱਝ ਮਰੀਜ਼ ਸ਼ਾਮਿਲ ਸਨ। ਸੀਮਾਵਾਂ ਦੇ ਬੰਦ ਹੋ ਜਾਣ ਕਾਰਨ ਇਸ ਦਾ ਸਿੱਧਾ ਅਸਰ ਕ੍ਰਿਸਮਿਸ ਦੇ ਤਿਉਹਾਰ ਤੇ ਪਿਆ ਸੀ ਪਰੰਤੂ ਦੋਹਾਂ ਰਾਜਾਂ ਦੀਆਂ ਸਰਕਾਰਾਂ ਨੇ ਲੋਕਾਂ ਦਾ ਧਨਵਾਦ ਕਰਦਿਆਂ ਕਿਹਾ ਸੀ ਕਿ ਹਰ ਕਿਸੇ ਨੇ ਕੋਵਿਡ-19 ਦੇ ਖਤਰੇ ਨੂੰ ਭਾਂਪਦਿਆਂ ਅਤੇ ਇਸ ਤੋਂ ਬਚਾਉ ਹਿਤ ਦੋਹਾਂ ਰਾਜਾਂ ਦੀਆਂ ਸਰਕਾਰਾਂ ਨਾਲ ਪੂਰਨ ਸਹਿਯੋਗ ਕੀਤਾ। ਪ੍ਰੀਮੀਅਰ ਪਾਲਾਸ਼ਾਈ ਨੇ ਕਿਹਾ ਹੈ ਕਿ ਕੁਈਨਜ਼ਲੈਂਡ ਵਿੱਚ ਹੁਣ ਫਰਵਰੀ 1 ਤੋਂ ਨਿਊ ਸਾਊਥ ਵੇਲਜ਼ ਤੋਂ ਆਉਣ ਵਾਲਿਆਂ ਵਾਸਤੇ ਕੁਆਰਨਟੀਨ ਵਾਲਾ ਸਿਸਟਮ ਖਤਮ ਕੀਤਾ ਜਾ ਰਿਹਾ ਹੈ।

Install Punjabi Akhbar App

Install
×