ਬ੍ਰਿਸਬੇਨ ਦੇ 3 ਹਾਈ ਰਿਸਕ ਕਰੋਨਾ ਵਾਲੇ ਖੇਤਰਾਂ ਦੀ ਸੂਚੀ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਸਬੇਨ ਦੇ ਹਸਪਤਾਲ ਅੰਦਰ ਇੱਕ ਡਾਕਟਰ ਦੇ ਕਰੋਨਾ ਪਾਜ਼ਿਟਵ ਆਉਣ ਕਾਰਨ ਹਸਪਤਾਲ ਅੰਦਰ ਲਾਕਡਾਊਨ ਲਗਾਉਣਾ ਪਿਆ ਹੈ ਅਤੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬ੍ਰਿਸਬੇਨ ਦੇ ਪ੍ਰਿੰਸੈੇ ਐਲਗਜ਼ੈਂਡਰਾ ਹਸਪਾਤਲ ਅੰਦਰ ਦਰਜ ਕਰੋਨਾ ਦੇ ਨਵੇਂ ਮਾਮਲੇ ਕਾਰਨ ਜੋ ਜੂਨੀਅਰ ਡਾਕਟਰ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਤਾਂ ਅਹਿਤਿਆਦਨ 72 ਘੰਟਿਆਂ ਵਾਸਤੇ ਉਕਤ ਹਸਪਤਾਲ ਅੰਦਰ ਲਾਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਸਥਿਤੀਆਂ ਨੂੰ ਚੰਗੀ ਤਰ੍ਹਾਂ ਵਾਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਕਤ ਡਾਕਟਰ ਨਾਲੋਂ ਜਿਹੜੇ ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਉਨ੍ਹਾਂ ਨੂੰ ਯੂ.ਕੇ. ਵੇਰੀਐਂਟ ਵਾਲਾ ਇਨਫੈਕਸ਼ਨ ਹੈ ਅਤੇ ਇਹੋ ਇਨਫੈਕਸ਼ਨ ਉਕਤ ਡਾਕਟਰ ਲਈ ਵੀ ਮੰਨਿਆ ਜਾ ਰਿਹਾ ਹੈ। ਪ੍ਰੀਮੀਆਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਅਜਿਹੇ ਮਾਮਲਿਆਂ ਦੌਰਾਨ ਬੜੇ ਹੀ ਦੂਰ-ਅੰਦੇਸ਼ੀ, ਸਮਝਦਾਰੀ, ਅਤੇ ਜਨਤਕ ਹਿਤਾਂ ਦੇ ਮੱਦੇਨਜ਼ਰ ਫੈਸਲੇ ਤੁਰੰਤ ਲਏ ਜਾਂਦੇ ਹਨ ਅਤੇ ਇਸੇ ਵਾਸਤੇ ਸਾਨੂੰ ਯਕੀਨ ਹੈ ਕਿ ਕਰੋਨਾ ਦੇ ਇਸ ਹਮਲੇ ਉਪਰ ਵੀ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ।
ਸਿਹਤ ਅਧਿਕਾਰੀਆਂ ਵੱਲੋਂ ਜਾਰੀ ਇੱਕ ਸੂਚੀ ਵਿੱਚ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਨੇ ਮਾਰਚ ਦੀ 11 ਤਾਰੀਖ ਨੂੰ ਮੋਰਨਿੰਗ ਆਫਟਰ ਕੈਫੇ (ਵੈਸਟ ਐਂਡ); ਗ੍ਰੀਨਸਲੋਪਸ ਵਿਖੇ ਕਾਰਪੋਰੇਟ ਬਾਕਸ ਜਿਮ ਅਤੇ ਸਟੋਨਜ਼ ਕਾਰਨਰ ਹੋਟਲ ਵਿਖੇ ਸ਼ਿਰਕਤ ਕੀਤੀ ਹੋਵੇ ਤਾਂ ਆਪਣੇ ਆਪ ਨੂੰ ਤੁਰੰਤ ਆਈਸੋਲੇਟ ਕਰੇ ਅਤੇ ਆਪਣਾ ਕਰੋਨਾ ਟੈਸਟ ਕਰਵਾਏ।

Install Punjabi Akhbar App

Install
×