ਮਹਾਰਾਣੀ ਐਲਿਜ਼ਾਬੈਥ-II ਦਾ ਅਕਾਲ ਚਲਾਣਾ, ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ 96 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣੇ ਤੇ ਗਹਿਰਾ ਦੁੱਖ ਅਤੇ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਮਹਾਰਾਣੀ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ,”ਮਹਾਰਾਣੀ ਸਾਹਿਬਾ ਨੇ ਖੁਦ ਆਪਣੇ ਸ਼ਬਦਾਂ ਵਿੱਚ ਕਿਹਾ ਸੀ ਕਿ ਦੁੱਖ ਹੀ ਅਜਿਹੀ ਇੱਕ ਕੀਮਤ ਹੈ ਜੋ ਪਿਆਰ ਦੇ ਬਦਲੇ ਵਿੱਚ ਚੁਕਾਈ ਜਾ ਸਕਦੀ ਹੈ…..” (‘Grief is the price we pay for love’)….

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਦਹਾਂਤ ਤੋਂ ਬਾਅਦ ਹੁਣ, ਉਨ੍ਹਾਂ ਦੀ ਜਗ੍ਹਾ ਤੇ ਹੁਣ ਪ੍ਰਿੰਸ ਚਾਰਲਸ ਨੂੰ ਬ੍ਰਿਟੇਨ ਦਾ ਮਹਾਰਾਜਾ ਥਾਪ ਦਿੱਤਾ ਗਿਆ ਹੈ। ਮਹਾਰਾਣੀ ਨੇ ਆਪਣਾ ਜੀਵਨ ਕਾਲ 1926 ਤੋਂ ਲੈ ਕੇ ਹੁਣ ਤੱਕ ਬਿਤਾਇਆ।
ਮਹਾਰਾਣੀ ਦਾ ਪੋਤਾ ਪ੍ਰਿੰਸ ਹੈਰੀ ਅਤੇ ਉਸਦੀ ਪਤਨੀ ਮੇਘਨ, ਅਤੇ ਦੂਸਰਾ ਪੋਤਾ ਪ੍ਰਿੰਸ ਵਿਲੀਅਮ ਵੀ ਬ੍ਰਿਟੇਨ ਵਿੱਚ ਹੀ ਹਨ ਅਤੇ ਉਨ੍ਹਾਂ ਨੇ ਆਪਣੀ ਦਾਦੀ ਦੇ ਦੇਹੀ ਵਿਛੋੜੇ ਉਪਰ ਗਹਿਰਾ ਦੁੱਖ ਜਤਾਇਆ ਹੈ।
ਮਹਾਰਾਣੀ ਆਪਣੇ ਪਿੱਛੇ ਆਪਣਾ ਭਰਿਆ ਪੂਰਿਆ ਪਰਿਵਾਰ ਛੱਡ ਕੇ ਗਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਬੇਟਾ (73 ਸਾਲਾ) ਪ੍ਰਿੰਸ ਚਾਰਲਸ, 72 ਸਾਲਾਂ ਦੀ ਪ੍ਰਿੰਸੇਸ ਐਨੇ, 62 ਸਾਲਾਂ ਦਾ ਪ੍ਰਿੰਸ ਐਂਡ੍ਰਿਊ ਅਤੇ 58 ਸਾਲਾਂ ਦਾ ਪ੍ਰਿੰਸ ਐਡਵਰਡ ਅਤੇ ਇਨ੍ਹਾਂ ਸਭ ਦੇ ਪਰਿਵਾਰ ਸ਼ਾਮਿਲ ਹਨ।

ਆਸਟ੍ਰੇਲੀਆ ਅੰਦਰ ਚੱਲ ਰਿਹਾ ਪਾਰਲੀਮੈਂਟ ਦਾ ਸੈਸ਼ਨ ਨੂੰ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਸਰਕਾਰੀ ਸਮਾਰਕਾਂ ਉਪਰ ਲੱਗੇ ਰਾਸ਼ਟਰੀ ਝੰਡਿਆਂ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ। ਅੱਜ ਦੇ ਦਿਹਾੜੇ ਤੇ ਸੂਰਜ ਛੁਪਣ ਤੇ ਮਹਾਰਾਣੀ ਦੇ ਸਨਮਾਨ ਵਿੱਚ ਬੰਦੂਕਾਂ ਨਾਲ ਸਲਾਮੀ ਵੀ ਦਿੱਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਗਵਰਨਰ ਜਨਰਲ ਡੇਵਿਡ ਹਰਲੇ ਲੰਡਨ ਜਾਣਗੇ ਅਤੇ ਮਹਾਰਾਣੀ ਦੀਆਂ ਅੰਤਿਮ ਰਸਮਾਂ ਦੇ ਵਿਦਾਇਗੀ ਸਮਾਰੋਹ ਵਿੱਚ ਸ਼ਮੂਲੀਅਤ ਕਰਨਗੇ ਜੋ ਕਿ ਅਗਲੇ 10 ਦਿਨਾਂ ਵਿੱਚ ਹੋਵੇਗਾ।
ਜਨਤਕ ਤੌਰ ਤੇ ਸ਼ੋਕ ਸੰਦੇਸ਼ਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵਾਸਤੇ ਇਸ ਲਿੰਕ ਤੇ ਭੇਜਿਆ ਜਾ ਸਕਦਾ ਹੈ ਅਤੇ ਗਵਰਨਰ ਜਨਰਲ ਨੂੰ ਸ਼ੋਕ ਸੰਦੇਸ਼ ਭੇਜਣ ਵਾਸਤੇ ਇਸ ਵੈਬ ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×