ਕੁਈਨਜ਼ਲੈਂਡ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਪੁਲਿਸ ਮੁਲਾਜ਼ਮਾਂ ਦੀ ਭਰਤੀ

ਨਾਗਰਿਕਤਾ ਦੀ ਸ਼ਰਤ ਨਹੀਂ, ਕੋਈ ਵੀ ਹੋ ਸਕਦਾ ਭਰਤੀ

ਕੁਈਨਜ਼ਲੈਂਡ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਰਾਜ ਭਰ ਵਿੱਚ ਪੁਲਿਸ ਮੁਲਾਜ਼ਮਾਂ, ਅਫ਼ਸਰਾਂ, ਅਧਿਕਾਰੀਆਂ ਆਦਿ ਦੀ ਕਮੀ ਦੇ ਮੱਦੇਨਜ਼ਰ, ਹੁਣ ਕੁਈਨਜ਼ਲੈਂਡ ਪੁਲਿਸ ਸੇਵਾਵਾਂ ਤਹਿਤ ਹਰ ਸਾਲ 500 ਅੰਤਰ-ਰਾਸ਼ਟਰੀ ਵਿਅਕਤੀਆਂ ਦੀ ਭਰਤੀ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਭਰਤੀ ਵਾਸਤੇ ਰਾਜ ਅਤੇ ਦੇਸ਼ ਦੀ ਨਾਗਰਿਕਤਾ ਜ਼ਰੂਰੀ ਨਹੀਂ ਹੈ ਅਤੇ ਜੇਕਰ ਕੋਈ ਵੀ ਚਾਹਵਾਨ ਵਿਅਕਤੀ (ਅਰਜ਼ੀ ਕਰਤਾ) ਪੁਲਿਸ ਦੀਆਂ ਸੇਵਾਵਾਂ ਦਾ ਤਜੁਰਬਾ ਰੱਖਦਾ ਹੈ ਤਾਂ ਉਹ ਇਨ੍ਹਾਂ ਸੇਵਾਵਾਂ ਵਾਸਤੇ ਅਪਲਾਈ ਕਰ ਸਕਦਾ ਹੈ।
ਰਾਜ ਸਰਕਾਰ ਨੇ ਕਿਹਾ ਹੈ ਕਿ ਇਹ ਸੇਵਾਵਾਂ 5 ਸਾਲਾਂ ਲਈ ਹੋਣਗੀਆਂ ਅਤੇ ਇਸ ਵਾਸਤੇ ਆਸਟ੍ਰੇਲੀਆਈ ਨਾਗਰਿਕ ਜਾਂ ਪੱਕੇ ਤੌਰ ਤੇ ਨਾਗਰਿਕ ਹੋਣਾ ਲਾਜ਼ਮੀ ਨਹੀਂ ਹੈ।