ਦੋਹਾ ਤੋਂ ਸਿਡਨੀ ਦੀ ਫਲਾਇਟ ਵਿੱਚ 18 ਔਰਤਾਂ ਦੀ ਬੇਵਜਹ ਤਲਾਸ਼ੀ ਦੀ ਜਿੰਨੀ ਵੀ ਨਿੰਦਾ ਕੀਤਾ ਜਾਵੇ ਉਨੀ ਘੱਟ ਹੈ – ਮੈਰਿਸ ਪਾਈਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬਾਹਰੀ ਰਾਜਾਂ ਦੀ ਮੰਤਰੀ ਮੈਰਿਸ ਪਾਈਨ ਨੇ ਕਤਰ ਦੀ ਇੱਕ ਫਲਾਇਟ ਜਿਹੜੀ ਕਿ ਦੋਹਾ ਤੋਂ ਸਿਡਨੀ ਆ ਰਹੀ ਸੀ, ਵਿੱਚ ਘੱਟੋ ਘੱਟ 18 ਆਸਟ੍ਰੇਲੀਆਈ ਔਰਤਾਂ ਦੀ ਬੇਵਜਹ ਤਲਾਸ਼ੀ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰਤਾੜਨਾ ਨੂੰ ਗੰਭੀਰਤਾ ਨਾਲ ਸਦਨ ਵਿੱਚ ਚੁਕਦਿਆਂ ਕਿਹਾ ਗਿਆ ਕਿ ਇਸ ਵਾਕਿਆ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ -ਘੱਟ ਹੀ ਹੈ ਅਤੇ ਇਸ ਦੇ ਖ਼ਿਲਾਫ਼ ਸਰਕਾਰ ਨੂੰ ਡਿਪਲੋਮੈਟਿਕ ਮੀਟਿੰਗਾਂ ਕਰਕੇ ਅਜਿਹਾ ਭਵਿੱਖ ਵਿੱਚ ਨਾ ਵਾਪਰੇ, ਇਸ ਦੀ ਗੱਲ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦੋਹਾ ਹਵਾਈ ਅੱਡੇ ਉਪਰ ਅਧਿਕਾਰੀਆਂ ਨੂੰ ਇੱਕ ਨਵ-ਜਨਮੇ ਬੱਚੇ ਦੀ ਮ੍ਰਿਤਕ ਦੇਹ ਬਾਥਰੂਮ ਵਿੱਚੋਂ ਮਿਲੀ ਸੀ ਅਤੇ ਇਸੇ ਦੀ ਪੜਤਾਲ ਕਰਦਿਆਂ ਅਧਿਕਾਰੀਆਂ ਵੱਲੋਂ ਅਜਿਹਾ ਤਲਾਸ਼ੀ ਦਾ ਅਭਿਆਨ ਚਲਾਇਆ ਗਿਆ ਸੀ। ਦੂਜੇ ਪਾਸੇ ਲੇਬਰ ਪਾਰਟੀ ਦੇ ਬਾਹਰੀ ਰਾਜਾਂ ਨਾ ਸਬੰਧਤ ਬੁਲਾਰੇ ਪੈਨੀ ਵੌਂਗ ਨੇ ਕਿਹਾ ਕਿ ਜੇਕਰ ਮੰਤਰੀ ਜੀ ਨੂੰ ਇੰਨਾ ਹੀ ਦਰਦ ਹੋਇਆ ਹੈ ਤਾਂ ਫੇਰ ਉਨ੍ਹਾਂ ਨੇ ਹਾਲੇ ਤੱਕ ਇਸ ਬਾਬਤ ਕਤਰ ਦੇ ਬਾਹਰੀ ਰਾਜਾਂ ਦੇ ਮੰਤਰੀ ਨਾਲ ਗੱਲਬਾਤ ਕਿਉਂ ਨਹੀਂ ਕੀਤੀ….? ਇਸ ਬਾਰੇ ਵਿੱਚ ਸ੍ਰੀਮਤੀ ਪਾਈਨ ਨੇ ਕਿਹਾ ਕਿ ਉਹ ਕਤਰ ਦੇ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਲਈ ਗਈ ਤਲਾਸ਼ੀ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਆਖਿਰ ਉਹ ਦੱਸਣ ਕਿ ਇਸ ਤਲਾਸ਼ੀ ਅਭਿਆਨ ਦੌਰਾਨ ਕੀਤੀ ਗਈ ਪੜਤਾਲ ਅੰਦਰ ਉਨ੍ਹਾਂ ਨੂੰ ਕੀ ਮਿਲਿਆ …..? ਅਤੇ ਇਸ ਤੋਂ ਬਾਅਦ ਹੀ ਉਹ ਅਧਿਕਾਰਿਕ ਤੌਰ ਤੇ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਲਈ ਗਈ ਤਲਾਸ਼ੀ ਅੰਤਰ-ਰਾਸ਼ਟਰੀ ਨਿਯਮਾਂ ਦੇ ਉਲਟ ਸੀ ਅਤੇ ਤਲਾਸ਼ੀ ਤੋਂ ਜ਼ਿਆਦਾ ਇਸ ਵਿੱਚ ਮਹਿਲਾਵਾਂ ਦੀ ਬੇਇੱਜ਼ਤੀ ਜ਼ਿਆਦਾ ਕੀਤੀ ਗਈ ਹੈ।

Install Punjabi Akhbar App

Install
×