ਕਤਰ ਏਅਰਵੇਜ਼ ਵੱਲੋਂ ਰਾਜਾਸਾਂਸੀ ਤੋਂ ਕੈਨੇਡਾ ਦਰਮਿਆਨ 10 ਹੋਰ ਉਡਾਣਾਂ ਵਧਾਉਣ ਦਾ ਲਿਆ ਫ਼ੈਸਲਾ

ਰਾਜਾਸਾਂਸੀ, 4 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਕੈਨੇਡਾ ਵਿਚਾਲੇ ਕਤਰ ਵਹਾਈ ਕੰਪਨੀ ਨੇ 10 ਹੋਰ ਉਡਾਣਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ।ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਇਹ ਉਡਾਣਾਂ 12 ਮਈ ਤੋਂ 21 ਮਈ ਤੱਕ ਚਲਾਉਣ ਲਈ ਕਤਰ ਹਵਾਈ ਕੰਪਨੀ ਨਾਲ ਸੰਧੀ ਕੀਤੀ ਹੈ।ਪਤਾ ਲੱਗਾ ਹੈ ਕਿ ਇਹ ਉਡਾਣਾਂ ਦੋਹਾ ਕਤਰ ਤੋਂ ਅੰਮ੍ਰਿਤਸਰ ਵਿਖੇ ਬਿਨਾ ਮੁਸਾਫ਼ਰਾਂ ਦੇ ਖਾਲੀ ਆਉਣਗੀਆਂ ਅਤੇ ਏਥੋਂ ਯਾਤਰੂਆਂ ਨੂੰ ਲੈ ਕੇ ਦੋਹਾ ਅਤੇ ਦੋਹਾ ਤੋਂ ਹੁੰਦੀਆਂ ਹੋਈਆਂ ਟਰਾਂਟੋ ਤੇ ਵੈਨਕੂਵਰ ਲਈ ਰਵਾਨਾ ਹੋਣਗੀਆਂ।ਯਾਦ ਰਹੇ ਕਿ ਪਿਛਲੇ ਸਮੇਂ ਪੰਜਾਬ ਵਿਚ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ਵਾਸਤੇ ਇਹ ਯਾਤਰੂ ਆਏ ਸਨ ਅਤੇ ਸੰਸਾਰ ਭਰ ਵਿਚ ਆਪਣੇ ਪੈਰ ਪਸਾਰ ਚੁੱਕੇ ਕਰੋਨਾ ਵਾਇਰਸ ਕਰਕੇ ਭਾਰਤ ਨੇ ਸਖ਼ਤ ਕਦਮ ਚੁੱਕਦੇ ਹੋਏ ਬਾਕੀ ਸਾਰੇ ਮੁਲਕਾਂ ਨਾਲੋਂ ਹਵਾਈ ਉਡਾਣਾਂ ਦਾ ਨਾਤਾ ਤੋੜ ਲਿਆ ਸੀ, ਜਿਸ ਕਰਕੇ ਇਹ ਯਾਤਰੂ ਆਪਣੇ ਘਰਾਂ ਨੂੰ ਪਰਤਣ ਤੋਂ ਵਾਂਝੇ ਰਹਿ ਗਏ ਸਨ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×