ਕਾਂਟਾਜ਼ ਦਾ ਐਲਾਨ…. ਆਸਟ੍ਰੇਲੀਆ ਤੋਂ ਲੰਡਨ, ਪੈਰਿਸ ਅਤੇ ਨਿਊ ਯਾਰਕ ਲਈ ਸਿੱਧੀਆਂ ਉਡਾਣਾਂ

ਆਸਟ੍ਰੇਲੀਆ ਦੀ ਮੰਨੀ ਪ੍ਰਮੰਨੀ ਹਵਾਈ ਜਹਾਜ਼ਾਂ ਦੀ ਕੰਪਨੀ ਕਾਂਟਾਜ਼ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਤੋਂ ਲੰਡਨ, ਪੈਰਿਸ, ਅਤੇ ਨਿਊ ਯਾਰਕ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਵਾਸਤੇ ਕੰਪਨੀ ਨੇ ਨਵੇਂ ਅਤੇ ਵੱਡੇ ਜਹਾਜ਼ਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵਿੱਚ 12 ਦੀ ਗਿਣਤੀ ਵਿੱਚ ਏ350-1000ਐਸ ਦੇ ਏਅਰ ਕ੍ਰਾਫਟ ਸ਼ਾਮਿਲ ਹਨ।
ਸਭ ਕੁੱਝ ਠੀਕ ਰਿਹਾ ਤਾਂ ਕੰਪਨੀ ਵੱਲੋਂ ਇਹ ਸੇਵਾ ਸਾਲ 2025 ਦੇ ਅਖੀਰ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਨਵੇਂ ਜਹਾਜ਼ਾਂ ਵਿੱਚ ਪਹਿਲਾਂ ਵਾਲੇ ਜਹਾਜ਼ਾਂ ਨਾਲੋਂ 25% ਦੀ ਜ਼ਿਆਦਾ ਈਂਧਣ ਨੂੰ ਬਚਾਉਣ ਦੀ ਸਮਰਥਾ ਹੈ ਅਤੇ ਇਨ੍ਹਾਂ ਵਿੱਚ 238 ਯਾਤਰੀ ਬੈਠ ਸਕਦੇ ਹਨ ਜਿਨ੍ਹਾਂ ਵਿੱਚ ਚਾਰ ਸ਼੍ਰੇਣੀਆਂ (ਪਹਿਲੀ, ਬਿਜਨਸ, ਪ੍ਰੀਮੀਅਮ ਇਕਾਨੋਮੀ ਅਤੇ ਇਕਾਨੋਮੀ) ਸ਼ਾਮਿਲ ਹੋਣਗੀਆਂ।

Install Punjabi Akhbar App

Install
×