ਕਾਂਟਾਜ਼ ਦੀਆਂ ਸੇਵਾਵਾਂ ਵਿੱਚ ਸੁਧਾਰ, ਦੇਰੀਆਂ ਘਟੀਆਂ ਪਰੰਤੂ ਅੱਗੇ ਹੋਰ ਵੀ ਚੁਣੋਤੀਆਂ ਬਰਕਰਾਰ

ਏਅਰਲਾਈਨ ਕੰਪਨੀ ‘ਕਾਂਟਾਜ਼’ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਦਿਹਾ ਹੈ ਕਿ ਇਸ ਸਤੰਬਰ ਦੇ ਮਹੀਨੇ ਵਿੱਚ ਕੰਪਨੀ ਦੀਆਂ ਸੇਵਾਵਾਂ ਵਿੱਚ ਸੁਧਾਰ ਹੋਇਆ ਹੈ। ਉਡਾਣਾਂ ਦੇ ਰੱਦ ਹੋਣ ਦਾ ਪੈਮਾਨਾ ਜੋ 4% ਸੀ ਅਤੇ ਅਗਸਤ ਅਤੇ ਜੂਨ ਦੇ ਮਹੀਨੇ ਦੌਰਾਨ 7.5% ਤੱਕ ਵੀ ਪਹੁੰਚਿਆ ਸੀ, ਇਸ ਮਹੀਨੇ ਘੱਟ ਕੇ ਮਹਿਜ਼ 2% ਹੀ ਰਹਿ ਗਿਆ ਹੈ ਅਤੇ ਇਸ ਵਿੱਚ ਵੀ ਆਉਣ ਵਾਲੇ ਕੁੱਝ ਦਿਨਾਂ ਵਿੱਚ ਉਚੇਚੇ ਤੌਰ ਤੇ ਸੁਧਾਰ ਕੀਤਾ ਜਾਵੇਗਾ।
ਬਿਆਨਾਂ ਰਾਹੀਂ ਕਿਹਾ ਗਿਆ ਹੈ ਕਿ ਸਮੇਂ ਸਿਰ ਉਡਾਣਾਂ ਦੀ ਦਰ, ਜੋ ਕਿ ਜੁਲਾਈ ਦੇ ਮਹੀਨੇ ਵਿੱਚ 52% ਸੀ ਅਤੇ ਅਗਸਤ ਵਿੱਚ ਇਹ ਦਰ 67% ਹੋ ਗਈ ਸੀ, ਹੁਣ 1 ਤੋਂ 14 ਸਤੰਬਰ ਦੇ ਮਹੀਨੇ ਦੌਰਾਨ ਇਹ ਦਰ 71% ਤੱਕ ਪਹੁੰਚ ਗਈ ਹੈ।
ਅੰਤਰ-ਰਾਸ਼ਟਰੀ ਯਾਤਰੀਆਂ ਦੇ ਸਾਮਾਨ ਦੇ ਰੱਖ ਰਖਾਉ ਵਿੱਚ 1000 ਯਾਤਰੀਆਂ ਪਿੱਛੇ 6 ਦਾ ਅਨੁਪਾਤ ਰਹਿ ਗਿਆ ਹੈ। ਅਤੇ ਘਰੇਲੂ ਉਡਾਣਾਂ ਦੌਰਾਨ ਤਾਂ ਇਹ ਦਰ 5 ਦੀ ਹੀ ਹੈ। ਜੋ ਕਿ ਕੋਵਿਡ ਕਾਲ਼ ਤੋਂ ਪਹਿਲਾਂ ਦੀ ਸੀ।
ਬਿਆਨਾਂ ਰਾਹੀਂ ਇਹ ਵੀ ਦਰਸਾਇਆ ਗਿਆ ਹੈ ਕਿ ਕੰਪਨੀ ਵੱਲੋਂ 1500 ਤੋਂ ਵੀ ਜ਼ਿਆਦਾ ਹੋਰ ਵਾਧੂ ਸਟਾਫ਼ ਦੀ ਭਰਤੀ, ਜਨਤਕ ਸੇਵਾਵਾਂ ਆਦਿ ਲਈ ਕੀਤੀ ਗਈ ਹੈ ਜਿਨ੍ਹਾਂ ਵਿੱਚ ਕਿ ਕੈਬਿਨ ਦਾ ਸਟਾਫ਼ ਤੋਂ ਲੈ ਕੇ ਗ੍ਰਾਹਕ ਸੇਵਾਵਾਂ ਆਦਿ ਅਤੇ ਇੰਜਨਿਅਰਿੰਗ ਆਦਿ ਖੇਤਰ ਦੇ ਸਟਾਫ਼ ਮੈਂਬਰ ਵੀ ਸ਼ਾਮਿਲ ਹਨ।
ਆਉਣ ਵਾਲੇ ਅਗਲੇ ਕੁੱਝ ਹਫ਼ਤਿਆਂ ਦੌਰਾਨ ਸਕੂਲਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਦੌਰਾਨ, ਕੰਪਨੀ ਦਾ ਕਾਰਜਕਾਲ ਆਪਣੇ ਉਚਤਮ ਪੱਧਰ ਤੇ ਹੋਵੇਗਾ ਅਤੇ ਇਸੇ ਦੌਰਾਨ ਸਾਰੀ ਕਾਰਜਸ਼ੈਲੀ ਦਾ ਪ੍ਰੀਖਣ ਵੀ ਹੋ ਜਾਵੇਗਾ ਅਤੇ ਇਹ ਇਹ ਇੱਕ ਵਧੀਆ ਤਜੁਰਬਾ ਹੀ ਹੋਵੇਗਾ ਅਤੇ ਸਭ ਲਈ ਵਧੀਆ ਸੇਵਾਵਾਂ ਉਪਲੱਭਧ ਕਰਵਾਈਆਂ ਜਾਣਗੀਆਂ -ਕੰਪਨੀ ਇਸ ਗੱਲ ਦੀ ਉਮੀਦ ਕਰ ਰਹੀ ਹੈ।