6000 ਜੋਬਾਂ ਨੂੰ ਖਤਮ ਕਰਕੇ, ਖਰਚਿਆਂ ਨੂੰ ਘਟਾ ਕੇ ਆਦਿ ਕੰਮਾਂ ਨਾਲ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕਾਂਟਾਜ਼ ਨੇ ਰਿਕਵਰੀ ਵਾਸਤੇ ਕੀਤਾ ਪਲਾਨ ਤਿਆਰ

(ਐਸ.ਬੀ.ਐਸ.) ਕਰੋਨਾ ਵਾਇਰਸ ਦੌਰਾਨ ਹੋਏ ਲਾਕਡਾਊਨ ਕਰਕੇ ਸੰਸਾਰ ਦੀਆਂ ਸਾਰੀਆਂ ਜਹਾਜ਼ੀ ਕੰਪਨੀਆਂ ਨੂੰ ਕਾਫੀ ਨੁਕਸਾਨ ਝੇਲਣਾ ਪਿਆ ਹੈ ਅਤੇ ਹਾਲੇ ਵੀ ਇਹ ਸਥਿਤੀ ਜਾਰੀ ਹੈ। ਕਾਂਟਾਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਜੋਇਸੇ ਅਨੁਸਾਰ ਕੰਪਨੀ ਨੇ ਵੀ ਆਪਣੀ ਸਥਿਤੀ ਵਿੱਚ ਸੁਧਾਰ ਲਿਆਉਣ ਵਾਸਤੇ ਕੁਝ ਨਵੇਂ ਪਲਾਨਾਂ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਤਕਰੀਬਨ 6,000 ਜੋਬਾਂ ਨੂੰ ਖਤਮ ਕੀਤਾ ਜਾਵੇਗਾ ਅਤੇ ਇਸ ਨਾਲ ਤਕਰੀਬਨ 15,000 ਕਰਮਚਾਰੀ ਪ੍ਰਭਾਵਿਤ ਹੋਣਗੇ। ਹੋਰ ਖਰਚਿਆਂ ਆਦਿ ਨੂੰ ਘਟਾ ਕੇ ਸਥਿਤੀ ਨੂੰ ਮੁੜ ਤੋਂ ਸੁਚਾਰੂ ਰੂਪ ਵਿੱਚ ਲਿਆਉਣ ਦੀਆਂ ਕਵਾਇਦਾਂ ਜਾਰੀ ਹਨ। 10 ਦੇ ਕਰੀਬ ਜਹਾਜ਼ਾਂ ਨੂੰ ਅਗਲੇ 12 ਮਹੀਨਿਆਂ ਵਾਸਤੇ ਹਾਲੇ ਜ਼ਮੀਨ ਤੇ ਹੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਅਗਲੇ ਤਿੰਨਾਂ ਸਾਲਾਂ ਵਿੱਚ 15 ਬਿਲੀਅਨ ਡਾਲਰਾਂ ਦੇ ਖਰਚੇ ਵੀ ਘਟਾਏ ਜਾਣਗੇ।

Install Punjabi Akhbar App

Install
×