ਵਿਕਟੌਰੀਆ ਵਿੱਚ ਮਾਰਚ 2020 ਤੋਂ ਬੰਦ ਫਲਾਈਟਾਂ ਦੀ ਕਾਰਗੁਜ਼ਾਰੀ ਮੁੜ ਤੋਂ ਸ਼ੁਰੂ

ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਸਾਰੀਆਂ ਹੀ ਫਲਾਈਟਾਂ ਰੱਦ ਕਰਨੀਆਂ ਪਈਆਂ ਸਨ ਜਿਸ ਨਾਲ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ, ਜਿੱਥੇ ਸਨ -ਉਥੇ ਹੀ, ਫਸ ਕੇ ਰਹਿ ਗਏ ਸਨ।
ਹੁਣ ਅੰਤਰ-ਰਾਸ਼ਟਰੀ ਬਾਰਡਰਾਂ ਦੇ ਖੁੱਲ੍ਹਣ ਨਾਲ ਫਲਾੲਟਾਂ ਮੁੜ ਤੋਂ ਚਾਲੂ ਹੋ ਰਹੀਆਂ ਜਾਂ ਹੋਣ ਜਾ ਰਹੀਆਂ ਹਨ ਅਤੇ ਇਸ ਵਾਸਤੇ ਹਰ ਰੋਜ਼ ਹੀ ਨਵੇਂ ਪਲਾਨਾਂ ਦੀਆਂ ਘੋਸ਼ਣਾਵਾਂ ਆਦਿ ਹੋ ਰਹੀਆਂ ਹਨ।
ਕਾਂਟਾਜ਼ ਦੀ ਕਿਊ ਐਫ 35 ਫਲਾਈਟ ਅੱਜ ਹੀ ਮੈਲਬੋਰਨ ਦੇ ਹਵਾਈ ਅੱਡੇ ਤੋਂ ਸਿੰਗਾਪੁਰ (ਦੋਹਰੇ ਟ੍ਰੈਵਲ ਬਬਲ ਅਧੀਨ) ਜਾ ਰਹੀ ਹੈ।
ਕਾਂਟਾਜ਼ ਨੇ ਆਪਣੇ ਨਵੇਂ ਐਲਾਨ ਵਿੱਚ ਮੈਲਬੋਰਨ ਤੋਂ ਦਿੱਲੀ ਦੀ ਫਲਾਈਟ ਬਾਰੇ ਦੱਸਿਆ ਹੈ ਜੋ ਕਿ ਅਗਲੇ ਮਹੀਨੇ ਦਿਸੰਬਰ ਦੀ 22 ਤਾਰੀਖ ਤੋਂ ਸ਼ੂਰੂ ਹੋਣੀ ਐਲਾਨ ਦਿੱਤੀ ਗਈ ਹੈ।
ਲੰਡਨ ਅਤੇ ਲਾਸ ਐੰਜਲਸ ਦੀਆਂ ਫਲਾਈਟਾਂ ਵੀ ਅਗਲੇ ਹਫ਼ਤਿਆਂ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਲਾਕਡਾਊਨ ਤੋਂ ਪਹਿਲਾਂ ਅੰਤਰ ਰਾਸ਼ਟਰੀ ਉਡਾਣਾਂ ਕਾਰਨ ਰਾਜ ਸਰਕਾਰ ਨੂੰ ਹਰ ਸਾਲ 3 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੀ ਆਮਦਨ ਹੁੰਦੀ ਸੀ ਜੋ ਕਿ ਰਾਜ ਸਰਕਾਰ ਦੀ 8.8 ਬਿਲੀਅਨ ਦੀ ਅਰਥ ਵਿਵਸਥਾ ਵਿੱਚ ਆਪਣਾ ਬਣਦਾ ਯੋਗਦਾਨ ਪਾਉ਼ਂਦੀ ਸੀ।
ਹੁਣ ਮੁੜ ਤੋਂ ਫਲਾਈਟਾਂ ਆਦਿ ਸ਼ੁਰੂ ਹੋਣ ਕਾਰਨ ਜਿੱਥੇ ਰਾਜ ਸਰਕਾਰ ਦੀ ਅਰਥ ਵਿਵਸਥਾ ਨੂੰ ਮੁੜ ਤੋਂ ਉਭਾਰ ਮਿਲੇਗਾ ਉਥੇ ਹੀ 23,000 ਤੋਂ ਵੀ ਜ਼ਿਆਦਾ ਕਾਰੋਬਾਰੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ ਦਾ ਲਾਭ ਹੋਵੇਗਾ।

Install Punjabi Akhbar App

Install
×