ਸਿਡਨੀ-ਮੈਲਬੋਰਨ ਕਾਂਟਾਜ਼ ਫਲਾਈਟਾਂ ਦੀ ਬੁਕਿੰਗ ਲਈ ਭਾਰੀ ਭੀੜ -24 ਘੰਟਿਆਂ ਵਿੱਚ ਕਾਂਟਾਜ਼ ਅਤੇ ਜੈਟਸਟਾਰ ਦੀਆਂ ਬੁੱਕ ਹੋਈਆਂ 25,000 ਸੀਟਾਂ

(ਦ ਏਜ ਮੁਤਾਬਿਕ) ਦੁਨੀਆਂ ਦੇ ਦੂਸਰੇ ਭਾਰੀ ਰਸ਼ ਵਾਲੇ ਰੂਟ ਸਿਡਨੀ-ਮੈਲਬੋਰਨ ਦੀਆਂ ਫਲਾਈਟਾਂ ਬੀਤੇ ਚਾਰ ਮਹੀਨਿਆਂ ਤੋਂ ਬੰਦ ਹੋਣ ਤੋਂ ਬਾਅਦ ਅੱਜ ਦੋਬਾਰਾ ਤੋਂ ਸ਼ੁਰੂ ਹੋਈਆਂ ਹਨ ਤਾਂ ਕਾਂਟਾਜ਼ ਦੇ ਸੀ.ਈ.ਓ. ਐਲਨ ਜਾਇਸੀ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਬਾਰਡਰ ਖੁਲ੍ਹਣ ਤੇ ਲੋਕ ਜਿਸ ਹਿਸਾਬ ਨਾਲ ਆਪਣੀਆਂ ਸੀਟਾਂ ਬੁੱਕ ਕਰਨ ਤੇ ਲੱਗੇ ਹਨ ਤਾਂ ਸਥਿਤੀ ਨੂੰ ਵਾਚਦਿਆਂ ਇਹੋ ਲੱਗਦਾ ਹੈ ਕਿ ਕੰਪਨੀ -ਕਰੋਨਾ ਤੋਂ ਪਹਿਲਾਂ ਵਾਲੇ ਦੌਰ ਲਈ ਆਪਣਾ ਟੀਚਾ ਘੱਟੋ ਘੱਟ 60% ਤਾਂ ਕ੍ਰਿਸਮਿਸ ਦੇ ਤਿਉਹਾਰ ਤੱਕ ਹੀ ਕਵਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਖ਼ਬਰ ਫੈਲੀ ਕਿ ਦੋਹਾਂ ਰਾਜਾਂ ਦੇ ਬਾਰਡਰ ਖੁੱਲ੍ਹਣ ਜਾ ਰਹੇ ਹਨ ਤਾਂ ਬੀਤੇ ਸਮੇਂ ਅੰਦਰ ਮਹਿਜ਼ 24 ਘੰਟਿਆਂ ਵਿੱਚ ਹੀ ਕਾਂਟਾਜ਼ ਅਤੇ ਜੈਟਸਟਾਰ ਦੀਆਂ 25,000 ਸੀਟਾਂ ਬੁੱਕ ਹੋ ਕੀ ਚੁਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਹੁਣ ਤੱਕ ਸਾਰੀਆਂ ਹੀ ਕੰਪਨੀਆਂ ਨੂੰ ਬਹੁਤ ਜ਼ਿਆਦਾ ਕਰੋਨਾ ਦੀ ਮਾਰ ਕਾਰਨ ਵਿਤੀ ਘਾਟਾ ਪਿਆ ਹੈ ਪਰੰਤੂ ਉਸ ਦੇ ਬਾਵਜੂਦ ਵੀ ਟਿਕਟਾਂ ਦੀ ਕੀਮਤ ਵਾਜਿਬ ਦਾਮਾਂ ਉਪਰ ਹੀ ਰੱਖੀ ਜਾ ਰਹੀ ਹੈ ਅਤੇ ਕਿਸੇ ਕਿਸਮ ਦਾ ਕੋਈ ਵੀ ਜ਼ਿਆਦਾ ਬੋਝ ਯਾਤਰੀਆਂ ਉਪਰ ਨਹੀਂ ਪੈਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤਾਂ ਵਿੱਚ ਕੰਪਨੀਆਂ ਆਪਣੇ ਟੀਚੇ ਦਾ ਕਾਫੀ ਹਿੱਸਾ ਕ੍ਰਿਸਮਿਸ ਤੱਕ ਅਤੇ ਬਾਕੀ ਦਾ ਆਉਣ ਵਾਲੇ ਨਵੇਂ ਸਾਲ ਦੇ ਸ਼ੁਰੂ ਦੌਰਾਨ ਹੀ ਪੂਰਾ ਕਰ ਲੈਣਗੀਆਂ ਅਤੇ ਮੁੜ ਤੋਂ ਆਪਣੀ ਪਹਿਲਾਂ ਵਾਲੀ ਰੁਟੀਨ ਵਿੱਚ ਲੋਕਾਂ ਦੀ ਸੇਵਾ ਵਿੱਚ ਲੱਗ ਜਾਣਗੀਆਂ। ਉਨ੍ਹਾਂ ਕਿਹਾ ਕਿ ਕੰਪਨੀ ਦੇ ਸਟਾਫ ਵਿੱਚ -ਜਦੋਂ ਤੋਂ ਕਰੋਨਾ ਦੀ ਬਿਮਾਰੀ ਨੇ ਮਾਰ ਮਾਰੀ ਹੈ, ਤਕਰੀਬਨ 6000 ਸਟਾਫ ਮੈਂਬਰਾਂ ਨੂੰ ਬਹੁਤਾਦ ਦੀ ਮਾਰ ਝੱਲਣੀ ਪਈ ਹੈ ਅਤੇ ਹੁਣ ਇਹ ਤਾਦਾਦ 8500 ਤੱਕ ਵੀ ਅੱਪੜ ਚੁਕੀ ਹੈ। ਉਨ੍ਹਾਂ ਕਿਹਾ ਕਿ ਸਟਾਫ ਦੀ ਹਾਲਤ ਤਾਂ ਜਾਬ-ਕੀਪਰ ਵਾਲੀ ਸਕੀਮ ਤੱਕ ਵੀ ਪਹੁੰਚ ਗਈ ਸੀ ਪਰੰਤੂ ਹੁਣ ਬਾਰਡਰਾਂ ਦੇ ਖੁਲ੍ਹ ਜਾਣ ਕਾਰਨ ਗੱਡੀ ਮੁੜ ਤੇ ਲੀਹਾਂ ਤੇ ਆ ਹੀ ਜਾਵੇਗੀ -ਇਸ ਦੀ ਸਭ ਉਮੀਦ ਲਗਾਈ ਬੈਠੇ ਹਨ।

Install Punjabi Akhbar App

Install
×