ਅਮਰੀਕਾ ਵੱਲੋਂ ਰੂਸ ਉਪਰ ਯੂਕਰੇਨ ਵਿੱਚ ਲੜਾਈ ਦੌਰਾਨ ਘਿਨੌਣੇ ਅਪਰਾਧ ਕਰਨ ਦੀ ਆਵਾਜ਼ ਨੂੰ ਬੁਲੰਦ ਕਰਦਿਆਂ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਇਹ ਬਿਲਕੁਲ ਸੱਚਾਈ ਹੈ ਕਿ ਪੁਤਿਨ ਦੀ ਸੈਨਾ ਯੂਕਰੇਨ ਵਿੱਚ ਘਿਨੌਣੇ ਅਪਰਾਧਿਕ ਕਾਰਨਾਮਿਆਂ ਦੇ ਨਾਲ ਲੜਾਈ ਲੜ੍ਹ ਰਹੀ ਹੈ ਅਤੇ ਬੇਗੁਨਾਹ ਜਨਤਾ ਉਪਰ ਜ਼ੁਲਮ ਕਰ ਰਹੀ ਹੈ। ਇਸ ਵਾਸਤੇ ਪੁਤਿਨ ਨੂੰ ਇਸ ਸਾਲ ਨਵੰਬਰ ਦੇ ਮਹੀਨੇ ਦੌਰਾਨ, ਬਾਲੀ ਵਿੱਚ ਹੋਣ ਵਾਲੀ ਜੀ-20 ਸੁਮਿਟ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਇਹ ਕਦਮ ਇੱਕ ਦਮ ਅਤੇ ਹੁਣੇ ਚੁੱਕਣਾ ਲਾਜ਼ਮੀ ਬਣ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੰਸਾਰ ਪੱਧਰ ਤੇ ਹਾਲੇ ਵੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਇਹ ਲੜਾਈ ਹੋਰ ਵੀ ਭਿਆਨਕ ਰੂਪ ਧਾਰਨ ਕਰੇਗੀ ਅਤੇ ਸਮੁੱਚੇ ਸੰਸਾਰ ਨੂੰ ਹੀ ਜੰਗ ਦੇ ਮੈਦਾਨ ਵਿੱਚ ਤਬਦੀਲ ਕਰ ਦੇਵੇਗੀ।