ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਆਸਟ੍ਰੇਲੀਆਈ ਕੈਥਲਿਕ ਯੂਨੀਵਰਸਿਟੀ ਵਿੱਚ ਕੀਤੀ ਸ਼ਿਰਕਤ ਦੌਰਾਨ ਕਿਹਾ ਕਿ ਰਾਜ ਅੰਦਰ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਵਾਸਤੇ, ਹੋਰ ਜ਼ਿਆਦਾ ਅਧਿਆਪਕਾਂ ਦੀ ਜ਼ਰੂਰਤ ਹੈ ਅਤੇ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਇੱਕ ਕਿੱਤੇ ਵੱਲ ਜਾਣ ਵਾਸਤੇ ਪ੍ਰੇਰਨਾ ਦੇਈਏ।
ਉਨ੍ਹਾਂ ਕਿਹਾ ਕਿ ਇਸ ਵਾਸਤੇ ਰਾਜ ਸਰਕਾਰ ਉਚਿਤ ਕਦਮ ਚੁੱਕ ਰਹੀ ਹੈ। ਜਿਸ ਦੇ ਤਹਿਤ, ਹੁਣ ਇੱਕ ਅਧਿਆਪਕ ਬਣਨਾ ਆਸਾਨ ਹੋ ਰਿਹਾ ਹੈ ਅਤੇ ਅਧਿਆਪਕਾਂ ਨੂੰ ਪੂਰੀਆਂ ਸਹੂਲਤਾਂ ਦੇ ਨਾਲ ਨਾਲ ਆਧੁਨਿਕ ਸਿਖਲਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਇਸ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸਾਡਾ ਅਧਿਆਪਕ ਹੁਣ ਪੂਰੀ ਤਰ੍ਹਾਂ ਨਾਲ ਮਾਡਰਨ ਬਣ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਧੁਨਿਕ ਖੇਤਰਾਂ ਦੀਆਂ ਸਿੱਖਿਆਵਾਂ ਪ੍ਰਦਾਨ ਕਰ ਰਿਹਾ ਹੈ।
ਇਸ ਸਾਰੇ ਮਿਸ਼ਨ ਅੰਦਰ ‘ਟੀਚ ਫਾਰ ਆਸਟ੍ਰੇਲੀਆ’ ਨੂੰ ਵੀ ਰਲਾਇਆ ਗਿਆ ਹੈ ਅਤੇ ਲੋੜੀਂਦੇ ਬਦਲਾਅ ਆਦਿ ਕੀਤੇ ਗਏ ਹਨ।