ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਟੈਸਟਾਂ ਲਈ ਅਪੀਲ ਜਾਰੀ -ਇੱਕ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ

(ਦ ਏਜ ਮੁਤਾਬਿਕ) ਸਿਹਤ ਅਧੀਕਾਰੀਆਂ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦਾ ਇੱਕ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਹੋਇਆ ਹੈ ਅਤੇ ਅਧਿਕਾਰੀ ਚੇਤੰਨ ਹਨ ਕਿ ਰਾਜ ਅੰਦਰ ਕੋਵਿਡ-19 ਦੇ ਮਾਮਲੇ ਹਾਲੇ ਵੀ ਸਰਗਰਮ ਹਨ ਅਤੇ ਲਗਾਤਾਰ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਪਰੋਕ ਨਵੇਂ ਮਿਲੇ ਮਾਮਲੇ ਦਾ ਸਬੰਧ ਪੱਛਮੀ ਸਿਡਨੀ ਦੇ ਬੈਰਾਲਾ ਦੇ ਬੀ.ਡਬਲਿਊ.ਐਸ. ਕਲਸਟਰ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਰਾਜ ਅੰਦਰ 11 ਮਾਮਲੇ ਹੋਟਲ ਕੁਆਰਨਟੀਨ ਦੇ ਵੀ ਆਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਅੰਦਰ ਸਮੁੱਚੇ ਰਾਜ ਵਿੱਚ 100 ਦੇ ਕਰੀਬ ਕਰੋਨਾ ਦੇ ਮਰੀਜ਼ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਆਈ.ਸੀ.ਯੂ. ਵਿੱਚ ਵੀ ਹੈ। ਜ਼ਿਕਰਯੋਗ ਇਹ ਵੀ ਹੈ ਕਿ 99% ਕਰੋਨਾ ਦੇ ਮਾਮਲੇ ਹਸਪਤਾਲਾਂ ਦੀ ਜ਼ਦ ਤੋਂ ਬਾਹਰ ਰਹਿ ਕੇ ਹੀ ਠੀਕ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਕਰੋਨਾ ਟੈਸਟ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਅਤੇ ਛੇਤੀ ਤੋਂ ਛੇਤੀ ਕਰਵਾਉਣ ਬਾਰੇ ਅਧਿਕਾਰੀਆਂ ਵੱਲੋਂ ਲਗਾਾਤਰ ਅਪੀਲ ਕੀਤੀ ਜਾ ਰਹੀ ਹੈ।

Install Punjabi Akhbar App

Install
×