ਪਨਵਿਕ ਕਬੱਡੀ ਵਿਸ਼ਵ ਕੱਪ ਅਾੳੁਂਦੇ ਅੈਤਵਾਰ ਨੂੰ……..

IMG-20180420-WA0021
ਖੇਡਾਂ ਦੇ ਸ਼ਹਿਰ ਨਾਲ ਮਸ਼ਹੂਰ  ਮੈਲਬੌਰਨ ਵਿਖੇ ਅਾੳੁਂਦੇ ਅੈਤਵਾਰ ਨੂੰ ਪਨਵਿੱਕ ਕਬੱਡੀ ਵਿਸ਼ਵ ਕੱਪ ਹੋਣ ਜਾ ਰਿਹਾ ਹੈ । 22 ਅਪਰੈਲ਼ ਨੂੰ ਹੋਣ ਵਾਲੇ ੲਿਸ ਪਨਵਿੱਕ ਵਿਸ਼ਵ ਕਬੱਡੀ ਲੲੀ ਲੋਕਾਂ ਦਾ ਵਿਸ਼ੇਸ਼ ੳੁਤਸ਼ਾਹ ਪਾੲਿਅਾ ਜਾ ਰਿਹੈ ਕਿੳੁਂਕਿ ਪਹਿਲੀ ਵਾਰ ੲਿੰਨੇ ਵੱਖ ਵੱਖ ਦੇਸ਼ਾਂ  ਦੀਅਾਂ ਟੀਮਾਂ ਪਹੁੰਚ ਰਹੀਅਾਂ ਹਨ। ਬਹੁ ਚਰਚਿਤ  ਪਾਕਿਸਤਾਨ ਦੀ ਟੀਮ ਤੋ ੲਿਲਾਵਾ ਭਾਰਤ,ਨਿੳੁਜੀਲੈਂਡ, ੲੀਰਾਨ, ਅਮਰੀਕਾ, ਕਨੇਡਾ ਤੇ ਅਸਟਰੇਲੀਅਾ ਦੀਅਾਂ ਟੀਮਾਂ ਭਾਗ ਲੈ ਰਹੀਅਾਂ ਹਨ। ੲਿਸ ਕੱਪ  ਦੇ ਮੁੱਖ ਪਰਬੰਧਕ ਕੁਲਦੀਪ ਸਿੰਘ ਬਾਸੀ, ਰੁਪਿੰਦਰ ਸਿੰਘ ਬਰਾੜ, ਸਰਬਜੋਤ ਸਿੰਘ ਢਿੱਲੋਂ ਤੇ ਵਿਕਰਾਂਤ ਸੱਭਰਵਾਲ ਵੱਲੋਂ ਸਮੂਹ ਭਾੲੀਚਾਰੇ ਨੂੰ ੲਿਸ ਯਾਦਗਾਰੀ ਕਬੱਡੀ ਕੱਪ ਤੇ ਪਹੁੰਚ ਕੇ ਚੋਟੀ ਦੀਅਾਂ ਟੀਮਾਂ ਦੇ ਮੈਚਾਂ ਦਾ ਅਾਨੰਦ ਮਾਨਣ ਦਾ ਸੱਦਾ ਦਿੱਤਾ ਗਿਅਾ।  ੲਿਸ ਕੱਪ ਦੀ ਮੁੱਖ ਜੇਤੂ ਟੀਮ ਨੂੰ 21000 ਡਾਲਰ ਤੇ ਦੂਜੇ ਸਥਾਨ ਤੇ ਅਾੳੁਣ ਵਾਲੀ ਟੀਮ ਨੂੰ 15000 ਡਾਲਰ ਦਾ ੲਿਨਾਮ ਦਿੱਤਾ ਜਾਵੇਗਾ।  ੲਿਹ ਕਬੱਡੀ ਕੱਪ ਅਲਬਰਟ ਪਾਰਕ ਦੇ ਲੇਕ ਸਾੲੀਡ ਸਟੇਡੀਅਮ ਵਿੱਚ ਹੋਵੇਗਾ। ੲਿਸ ਦਿਨ ਮੈਚਾਂ ਤੋਂ ਸੱਭਿਅਾਚਾਰਕ ਪਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

Install Punjabi Akhbar App

Install
×