ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਬ੍ਰਿਸਬੇਨ, ਆਸਟ੍ਰੇਲੀਆ ਦੇ ਵਿਚ ਭਾਰਤੀ ਭਾਈਚਾਰੇ ਲਈ ਉਸ ਸਮੇ ਬਹੁਤ ਹੀ ਦੁਖਦਾਈ ਤੇ ਸ਼ੋਕ ਵਾਲੀ ਖ਼ਬਰ ਸੁਣਨ ਆਈ ਜਦੋ ਕੁਈਨਜ਼ਲੈਡ ਦੇ ਸ਼ਹਿਰ ਵਾਟਰਫੋਰਡ ਦੇ ਕਿੰਗਸਟਨ ਰੋਡ ‘ਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਜਲੰਧਰ ਤੋ ਨਵਰਾਜ ਸਿੰਘ 19 ਅਤੇ 17 ਸਾਲਾ ਲੜਕਾ ਦੋਵੇ ਇਕੱਠੇ ਕਾਰ ‘ਤੇ ਸਵਾਰ ਹੋ ਕੇ ਬੀਤੇ ਸ਼ੁੱਕਰਵਾਰ ਰਾਤ ਜਾ ਰਹੇ ਸਨ ਤਾ ਉਹ ਦੂਸਰੀ ਕਾਰ ਨੂੰ ਪਾਸ ਕਰ ਰਹੇ ਸਨ ਤਾ ਊਨ੍ਹਾ ਦੀ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਤੇ ਉਨ੍ਹਾ ਦੋਵੇ ਦੇ ਬਹੁਤ ਹੀ ਗੰਭੀਰ ਚੋਟਾ ਲੱਗ ਗਈ ਸਨ ਤੇ ਮੌਕੇ ਤੇ ਪਹੁੰਚੀ ਐਮਰਜੇਂਸੀ ਸਰਵਿਸਜ਼ ਦੁਆਰਾ ਦੋਵਾ ਲੜਕਿਆ ਨੂੰ ਬ੍ਰਿਸਬੇਨ ਦੇ ਪ੍ਰਿੰਸ ਐਲਗਜਾਂਡਰਾ ਹਸਪਤਾਲ ਵਿਖੇ ਭਰਤੀ ਕਰਵਇਆ ਗਿਆ ਸੀ ਜਿਨ੍ਹਾ ਵਿਚੋ ਇਕ ਨੋਜਵਾਨ ਨਵਰਾਜ ਸਿੰਘ 19 ਦੀ ਬੀਤੇ ਦਿਨ ਮੌਤ ਹੋ ਜਾਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਦੂਸਰੇ ਲੜਕੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਪੁਲਸ ਵਲੋ ਸਾਰੀ ਘਟਨਾ ਦੀ ਹਰ ਪੱਖ ਤੋ ਜਾਚ ਕੀਤੀ ਜਾ ਰਹੀ ਹੈ।ਇਸ ਮੰਦਭਾਗੀ ਘਟਨਾ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਨਵਰਾਜ ਸਿੰਘ ਦੇ ਪਰਿਵਾਰ ਦੇ ਮੈਬਰ ਵੀ ਬ੍ਰਿਸਬੇਨ ਵਿਖੇ ਪਹੁੰਚ ਗਏ ਹਨ ਤੇ ਮ੍ਰਿਤਕ ਦਾ ਸੰਸਕਾਰ ਬ੍ਰਿਸਬੇਨ ਵਿਖੇ ਹੀ ਕੀਤਾ ਜਾ ਰਿਹਾ ਹੈ ਜਿਸ ਦੀ ਤਰੀਕ ਤੇ ਸਥਾਨ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।ਇਸ ਪੰਜਾਬੀ ਨੋਜਵਾਨ ਦੀ ਹੋਈ ਬੇਵਕਤ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਦੇ ਵਿਚ ਸ਼ੋਕ ਲਹਿਰ ਪਾਈ ਜਾ ਰਹੀ ਹੈ।

(ਸੁਰਿੰਦਰਪਾਲ ਸਿੰਘ ਖੁਰਦ)

spsingh997@yahoo.com.au