ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਟੋ-ਟਰੱਕ ਨੇ ਮਾਰੀ ਟੱਕਰ, ਹੋਈ ਮੌਤ

ਨਿਊਯਾਰਕ—ਅਮਰੀਕਾ ‘ਦੇ ਕੈਲੀਫੋਰਨੀਆ ਸੂਬੇ ‘ਚ’ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ ਨਾਮੀ ਇਕ ਟਰੱਕ ਡਰਾਈਵਰ ਉਮਰ  (53) ਸਾਲ  ਦੀ  ਦਰਦਨਾਇਕ ਮੌਤ ਦੀ ਖ਼ਬਰ ਸਾਹਮਣੇ ਆਈ ਹੈ।ਮ੍ਰਿਤਕ ਦਾ ਪੰਜਾਬ  ਤੋ ਪਿਛੋਕੜ  ਤਹਿਸੀਲ ਫਿਲੋਰ ਜਿਲ੍ਹਾਂ  ਜਲੰਧਰ ਦੇ ਥਾਣਾ  ਗੁਰਾਇਆ ਦੇ ਪਿੰਡ ਢੱਡਾ ਦੱਸਿਆ ਜਾਂਦਾ ਹੈ। ਸ਼ਮਸ਼ੇਰ ਸਿੰਘ ਸ਼ੇਰਾ ਤਕਰੀਬਨ 5 ਕੁ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਸ਼ੇਰਾ ਅਮਰੀਕਾ ‘ਚ ਟਰੱਕ ਡਰਾਇਵਰ ਸੀ। ਬੀਤੇਂ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਵਿੱਚ ਉਹ ਸੜਕ ਦੇ ਕੰਢੇ ਆਪਣਾ ਟਰੱਕ ਖੜ੍ਹਾ ਕਰਕੇ ਉਸ ਦੀ ਖਰਾਬੀ ਨੂੰ ਚੈੱਕ ਕਰ ਰਿਹਾ ਸੀ ਕਿ ਪਿਛੋਂ ਇਕ  ਟੋਅ-ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਆਪਣੇ ਹੀ ਟਰੱਕ ਦੇ ਵਿਚਕਾਰ ਫਸ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਦੁੱਖਦਾਈ ਮੋਤ ਦੀ ਕੈਲੀਫੋਰਨੀਆ ਦੇ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੌਗ ਹੈ।

Welcome to Punjabi Akhbar

Install Punjabi Akhbar
×