ਟਰੱਕ ਪਲਟਣ ਕਾਰਨ ਅਮਰੀਕਾ ਚ’ ਪੰਜਾਬੀ ਨੌਜਵਾਨ ਡਰਾਈਵਰ ਦੀ ਮੌਤ 

FullSizeRender

ਫਿਲਾਡੇਲਫੀਆ — ਬੀਤੇ ਦਿਨੀਂ ਫਿਲਾਡੇਲਫੀਆ ਸਿਟੀ ਚ’ ਰਹਿਣ ਵਾਲੇ ਇਕ ਪੰਜਾਬੀ ਮੂਲ ਦੇ ਨੌਜਵਾਨ ਟਰੱਕ ਡਰਾਈਵਰ ਮਨਜਿੰਦਰ ਸਿੰਘ ਟਿਵਾਣਾ ਪੁੱਤਰ ਅੱਛਰ ਿਸੰਘ ਦੀ ਅਮਰੀਕਾ ਦੇ ਸੂਬੇ ਅਲਵਾਮਾ ਵਿਖੇ ਟਰੱਕ ਪਲਟਣ ਕਾਰਨ ਮੌਤ ਹੋ ਜਾਣ ਦੇ ਬਾਰੇ ਸੂਚਨਾ ਮਿਲੀ ਹੈ। ਪ੍ਰਾਪਤ ਸੂਚਨਾ ਅਨੁਸਾਰ ਮਨਜਿੰਦਰ ਿਸੰਘ ਟਿਵਾਣਾ ਨਿਊਜਰਸੀ ਤੋਂ ਅਲਵਾਮਾ ਦਾ ਲੌਡ ਲੈ ਕੇ ਜਾ ਰਿਹਾ ਸੀ ਅਲਵਾਮਾ ਵਿਖੇ ਉਸ ਦਾ ਟਰੱਕ ਇਕ ਬ੍ਰਿਜ ਨਾਲ ਟਕਰਾ ਗਿਆ ਤੇ ਟਰੱਕ ਬੁਰੀ ਤਰਾਂ ਪਲਟ ਜਾਣ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ। ਅਤੇ ਪੰਜਾਬ ਤੋਂ ਉਸ ਦਾ ਪਿਛੌਕੜ ਪਿੰਡ ਨੀਵੀਂ ਰੱਬੋਂ , ਨੇੜੇ ਮਲੌਦ ਜਿਲਾ ਲੁਿਧਆਣਾ ਸੀ ਇਥੇ ਉਹ ਆਪਣੀ ਮਾਂ ਅਤੇ ਭੈਣ ਨਾਲ ਰਹਿੰਦਾ ਸੀ।ਉਸ ਦੀ ਬੇਵਕਤ ਮੌਤ ਦਾ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੌਗ ਪਾਇਆ ਜਾ ਰਿਹਾ ਹੈ ਉਸ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿੱਤੀ 16 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਫਿਲਾਡੇਲਫੀਆ ਸਿੱਖ ਸੁਸਾਇਟੀ, ਅੱਪਰ ਡਰਬੀ ਵਿਖੇ ਬਾਅਦ ਦੁਪਹਿਰ 1:00 ਤੋਂ 2:00 ਵਜੇ ਦੇ ਦਰਮਿਆਨ ਪਵੇਗਾ।

Install Punjabi Akhbar App

Install
×