ਸਰੀ ਕੈਨੇਡਾ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾ ਦੀ ਮੌਤ, ਤਿੰਨ ਜਖਮੀ

ਨਿਊਯਾਰਕ/ ਸਰੀ —ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸ਼ਹਿਰ ਸਰੀ ਵਿਖੇ ਅੱਜ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਦੋ ਅੰਤਰ-ਰਾਸ਼ਟਰੀ ਵਿਦਿਆਰਥੀ ਜਿੰਨਾਂ ਵਿੱਚ ਕੁਲਬੀਰ ਸਿੰਘ ਅਤੇ ਉਸਦੇ ਸਾਥੀ ਨੋਜਵਾਨ ਸਿਧਾਂਤ ਗਰਗ ਦੀ ਮੌਤ ਹੋ ਗਈ ਹੈ । ਇਸ ਹਾਦਸੇ ਵਿੱਚ ਉਹਨਾਂ ਸ਼ਮਾਲ ਤਿੰਨ ਹੋਰ ਨੋਜਵਾਨ ਵੀ ਜਖਮੀ ਵੀ ਹੋਏ ਹਨ। ਮਾਰੇ ਗਏ ਦੋਵੇ ਨੌਜਵਾਨ ਪੰਜਾਬ ਦੇ ਫਰੀਦਕੋਟ ਸ਼ਹਿਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮ੍ਰਿਤਕ ਨੌਜਵਾਨ ਵੈਨਕੂਵਰ ਵਿਖੇ ਇੱਕ ਜਨਮ ਦਿਨ ਦੀ ਪਾਰਟੀ ਚ ਗਏ ਸਨ ਤੇ ਵਾਪਸ ਆਉਂਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ ਗਿਆ।

Welcome to Punjabi Akhbar

Install Punjabi Akhbar
×