ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

cheemaਐਤਵਾਰ ਨੂੰ ਪੱਛਮੀ ਮੈਲਬੌਰਨ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਹਸਨਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਹਸਨਪ੍ਰੀਤ ਖੇਡਣ ਜਾ ਰਿਹਾ ਸੀ ਪਰ ਕਾਰ ਦਾ ਸੰਤੁਲਨ ਵਿਗੜਨ ਕਰਕੇ ਦੂਜੇ ਪਾਸਿਓ ਆ ਰਹੀ ਗੱਡੀ ਨਾਲ  ਟੱਕਰ ਹੋ ਗਈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਸ ਵਲੋਂ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਹਸਨਪ੍ਰੀਤ ਕਿੱਤੇ ਵਜੋਂ ਟੈਕਸੀ ਚਾਲਕ ਸੀ ਅਤੇ ਸਪਾਊਜ਼ ਵੀਜ਼ੇ `ਤੇ ਆਪਣੀ ਪਤਨੀ ਅਤੇ ਬੇਟੀ ਨਾਲ ਇੱਥੇ ਰਹਿ ਰਿਹਾ ਸੀ।ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਉਹ ਜ਼ਿਲਾ ਬਰਨਾਲੇ ਦੇ ਪਿੰਡ ਮਹਿਲ ਕਲਾਂ ਨਾਲ ਸੰਬੰਧਿਤ ਸੀ।

ਆਸਟਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੇ ਇਸ ਦੁਰਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਖਾਲਸਾ ਐਜ਼ੂਕੇਸ਼ਨ ਸੁਸਾਇਟੀ ਅਤੇ ਪੰਜਾਬੀ ਆਗੂਆਂ ਵਲੋਂ ਹਸਨਪ੍ਰੀਤ ਦੇ ਪਰਿਵਾਰ ਦੀ ਮੱਦਦ ਲਈ ਰਾਸ਼ੀ ਇਕੱਤਰ ਕੀਤੀ ਜਾ ਰਹੀ ਹੈ।

ਮਨਦੀਪ ਸਿੰਘ ਸੈਣੀ