ਨਾਈਟ ਕਲੱਬ ਗਿਆ ਪੰਜਾਬੀ ਨੌਜਵਾਨ ਵਾਪਿਸ ਨਹੀਂ ਮੁੜਿਆ-ਪੁਲਿਸ ਨੇ ਭਾਲ ਕਰਨੀ ਸ਼ੁਰੂ ਕੀਤੀ

NZ PIC 13 Oct-1ਬੀਤੀ 11 ਅਕਤੂਬਰ ਦੀ ਅੱਧੀ ਰਾਤ ਨੂੰ 12.30 ਵਜੇ ਨਾਈਟ ਕਲੱਬ ਗਏ ਪੰਜਾਬੀ ਮੁੰਡਿਆਂ ਦੇ ਇਕ ਗਰੁੱਪ ਵਿਚੋਂ 20 ਸਾਲਾ ਮੰਦੀਪ ਸਿੰਘ ਆਪਣੇ ਅਪਾਰਟਮੈਂਟ ਵਿਚ ਵਾਪਿਸ ਨਹੀਂ ਮੁੜਿਆ। ਉਸਦੇ ਦੋਸਤਾਂ ਨੇ ਪੁਲਿਸ ਨੂੰ ਇਸਦੀ ਰਿਪੋਰਟ ਦਰਜ ਕਰਵਾਈ ਹੈ ਅਤੇ ਪੁਲਿਸ ਹੁਣ ਕਈ ਤਰੀਕਿਆਂ ਨਾਲ ਉਸਦੀ ਭਾਲ ਕਰ ਰਹੀ ਹੈ। ਇਹ ਨੌਜਵਾਨ ਉਸੀ ਰਾਤ ਦੇ ਤੜਕੇ 3.20 ਵਜੇ ਤੋਂ ਬਾਅਦ ਆਪਣੇ ਦੋਸਤਾਂ ਦੇ ਸੰਪਰਕ ਵਿਚ ਨਹੀਂ ਆਇਆ। ਉਸਦਾ ਫੋਨ ਵਾਇਸ ਮੇਲ ‘ਤੇ ਜਾ ਰਿਹਾ ਹੈ। ਬੰਗਲੋਅ-8 ਕਲੱਬ ਦੇ ਵਿਚ 2 ਵਜੇ ਤੱਕ ਇਹ ਸਾਰੇ ਮੁੰਡੇ ਇਕੱਠੇ ਸਨ ਫਿਰ ਮੰਦੀਪ ਨੇ ਸਾਥੀਆਂ ਨੂੰ ਕਿਹਾ ਕਿ ਤੁਸੀਂ ਕਿਸੇ ਹੋਰ ਕਲੱਬ ਜਾਓ ਤੇ ਆਪ ਉਥੇ ਰਹਿ ਗਿਆ। ਅੱਜ ਪੁਲਿਸ ਨੇ ਜਾਰੀ ਰਿਪੋਰਟ ਵਿਚ ਕਿਹਾ ਕਿ ਸੀ.ਸੀ.ਟੀ.ਵੀ. ਦੇ ਵਿਚ ਵੇਖਿਆ ਗਿਆ ਹੈ ਕਿ ਉਹ ਕਲੱਬ ਤੋਂ ਬਾਹਰ ਚਲਾ ਗਿਆ ਹੈ। ਪੁਲਿਸ ਕੱਲ੍ਹ ਵਾਇਡਕਟ ਹਾਰਬਰ ਨੇੜੇ ਪਾਣੀ ਦੇ ਵਿਚ ਗੋਤਾਂਖੋਰਾਂ ਦੀ ਮਦਦ ਨਾਲ ਇਸਦੀ ਭਾਲ ਕਰੇਗੀ। ਕਲੱਬ ਵੱਲੋਂ ਤੜਕੇ 3 ਵਜੇ ਇਸਨੂੰ ਕਿਹਾ ਗਿਆ ਸੀ ਕਿ ਤੁਸੀਂ ਬਹੁਤ ਜਿਆਦਾ ਸ਼ਰਾਬੀ ਹੋ ਇਸ ਕਰਕੇ ਕਲੱਬ ਤੋਂ ਬਾਹਰ ਚਲੇ ਜਾਓ। ਇਸ ਲੜਕੇ ਦੇ ਇੰਡੀਆ ਰਹਿੰਦੇ ਮਾਪੇ ਵੀ ਪ੍ਰੇਸ਼ਾਨ ਹਨ ਅਤੇ ਇਹ ਲੜਕਾ ਫਰਵਰੀ ਮਹੀਨੇ ਇਥੇ ਪੜ੍ਹਾਈ ਕਰਨ ਆਇਆ ਸੀ।

Install Punjabi Akhbar App

Install
×