ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ

NZ 14 Dec-1
ਔਕਲੈਂਡ -ਨਿਊਜ਼ੀਲੈਂਡ ਵਿਖੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਪਹੁੰਚੇ ਹੋਏ ਇਕ ਹੋਰ ਪੰਜਾਬੀ ਨੌਜਵਾਨ ਦਾ ਜੀਵਨ ਸਫਰ ਇਕ ਦੁਰਘਟਨਾ ਬਾਅਦ ਸਦਾ ਲਈ ਬੰਦ ਹੋ ਗਿਆ। 25-26 ਸਾਲਾ ਕਮਲ ਸਿੰਘ ਨਾਂਅ ਦਾ ਨੌਜਵਾਨ ਕੂੜਾਦਾਨ (ਰੱਬਿਸ਼ ਬਿਨ) ਚੁੱਕਣ ਵਾਲਾ ਟਰੱਕ ਚਲਾਉਂਦਾ ਸੀ। ਮਿਲੀ ਜਾਣਕਾਰੀ ਅਨੁਸਾਰ  ਬੀਤੇ ਕੱਲ ਦੁਪਹਿਰ 12.30 ਵਜੇ ਟੂਆਕਾਊ ਨਗਰ ਜੋ ਕਿ ਆਕਲੈਂਡ ਤੋਂ 60 ਕੁ ਕਿਲੋਮੀਟਰ ਦੀ ਦੂਰੀ ਉਤੇ ਹੈ, ਵਿਖੇ ਇਹ ਨੌਜਵਾਨ ਟਰੱਕ ਤੋਂ ਡਿਗ ਕੇ ਉਸੇ ਟਰੱਕ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸਦੀ ਜਾਨ ਚਲੇ ਗਈ। ਇਸ ਨੌਜਵਾਨ ਮੁੰਡੇ ਦੀ ਭੈਣ ਨਿਊਜ਼ੀਲੈਂਡ ਹੋਣ ਦਾ ਪਤਾ ਲੱਗਾ ਹੈ। ਪਰਿਵਾਰ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਜਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਇਹ ਨੌਜਵਾਨ ਬਹੁਤ ਹੀ ਧਾਰਮਿਕ ਵਿਚਾਰਾਂ ਦਾ ਸੀ ਅਤੇ ਅਕਸਰ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੇਵਾ ਕਰਿਆ ਕਰਦਾ ਸੀ।

Install Punjabi Akhbar App

Install
×